Home / Punjabi News / ਚੀਨ ਵੱਲੋਂ ਯੂਕਰੇਨ ਦੀ ਮਦਦ ਤੇ ਰੂਸ ’ਤੇ ਪਾਬੰਦੀਆਂ ਦਾ ਵਿਰੋਧ

ਚੀਨ ਵੱਲੋਂ ਯੂਕਰੇਨ ਦੀ ਮਦਦ ਤੇ ਰੂਸ ’ਤੇ ਪਾਬੰਦੀਆਂ ਦਾ ਵਿਰੋਧ

ਚੀਨ ਵੱਲੋਂ ਯੂਕਰੇਨ ਦੀ ਮਦਦ ਤੇ ਰੂਸ ’ਤੇ ਪਾਬੰਦੀਆਂ ਦਾ ਵਿਰੋਧ

ਪੇਈਚਿੰਗ, 9 ਮਾਰਚ

ਚੀਨ ਨੇ ਕਿਹਾ ਕਿ ਉਹ 50 ਲੱਖ ਯੁਆਨ (ਲਗਪਗ 7.91 ਲੱਖ ਡਾਲਰ) ਕੀਮਤ ਦੀ ਖਾਧ ਅਤੇ ਰੋਜ਼ਾਨਾ ਵਰਤੋਂ ਦਾ ਹੋਰ ਸਾਮਾਨ ਯੂਕਰੇਨ ਨੂੰ ਭੇਜ ਰਿਹਾ ਹੈ। ਹਾਲਾਂਕਿ, ਉਸ ਨੇ ਇਸ ਪੂਰਬੀ ਯੂਰੋਪੀ ਦੇਸ਼ ਖ਼ਿਲਾਫ਼ ਫੌਜੀ ਕਾਰਵਾਈ ਸਬੰਧੀ ਰੂਸ ‘ਤੇ ਆਰਥਿਕ ਪਾਬੰਦੀਆਂ ਲਗਾਉਣ ਦਾ ਵਿਰੋਧ ਜਾਰੀ ਰੱਖਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਆਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਮਦਦ ਦੀ ਪਹਿਲੀ ਖੇਪ ਯੂਕਰੇਨ ਨੂੰ ਸੌਂਪੀ ਗਈ ਅਤੇ ਹੋਰ ਖੇਪ ਜਲਦੀ ਭੇਜੀ ਜਾਵੇਗੀ। ਚੀਨ ਸਾਫ਼ ਤੌਰ ‘ਤੇ ਰੂਸ ਦਾ ਸਮਰਥਨ ਕਰ ਰਿਹਾ ਹੈ ਅਤੇ ਝਾਓ ਨੇ ਦੁਹਰਾਇਆ ਕਿ ਮਾਸਕੋ ਖ਼ਿਲਾਫ਼ ਆਰਥਿਕ ਪਾਬੰਦੀਆਂ ਦਾ ਪੇਈਚਿੰਗ ਵਿਰੋਧ ਕਰਦਾ ਹੈ। ਝਾਓ ਨੇ ਕਿਹਾ ਕਿ ਪਾਬੰਦੀ ਦਾ ਡੰਡਾ ਹਰ ਵਾਰ ਸ਼ਾਂਤੀ ਅਤੇ ਸੁਰੱਖਿਆ ਨਹੀਂ ਲਿਆਉਂਦਾ, ਸਗੋਂ ਸਬੰਧਿਤ ਦੇਸ਼ ਦੀ ਅਰਥਵਿਵਸਥਾ ਅਤੇ ਰੋਜ਼ੀ-ਰੋਟੀ ਲਈ ਗੰਭੀਰ ਮੁਸ਼ਕਲਾਂ ਪੈਦਾ ਕਰਦਾ ਹੈ। -ੲੇਪੀ


Source link

Check Also

ਭਗਵੰਤ ਮਾਨ ਆਪਣੀ ਧੀ ਨੂੰ ਢੋਲ-ਢਮੱਕੇ ਨਾਲ ਘਰ ਲੈ ਕੇ ਪੁੱਜੇ

ਦਰਸ਼ਨ ਸਿੰਘ ਸੋਢੀ ਮੁਹਾਲੀ, 29 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. …