Home / Punjabi News / ਜਲੰਧਰ ਦਾ ਨੌਜਵਾਨ ਬਰਤਾਨੀਆ ’ਚ ਲਾਪਤਾ, ਪਰਿਵਾਰ ਭਾਲ ਲਈ ਲੰਡਨ ਰਵਾਨਾ

ਜਲੰਧਰ ਦਾ ਨੌਜਵਾਨ ਬਰਤਾਨੀਆ ’ਚ ਲਾਪਤਾ, ਪਰਿਵਾਰ ਭਾਲ ਲਈ ਲੰਡਨ ਰਵਾਨਾ

ਦੀਪਕਮਲ ਕੌਰ
ਜਲੰਧਰ, 18 ਦਸੰਬਰ
ਬਰਤਾਨੀਆ ਦੀ ਲੌਫਬਰੋ ਯੂਨੀਵਰਸਿਟੀ ਵਿੱਚ ਪੜ੍ਹਦਾ ਭਾਰਤੀ ਵਿਦਿਆਰਥੀ ਗੁਰਸ਼ਮਨ ਸਿੰਘ ਭਾਟੀਆ ਪੂਰਬੀ ਲੰਡਨ ਵਿੱਚ 15 ਦਸੰਬਰ ਤੋਂ ਲਾਪਤਾ ਹੈ। ਨੌਜਵਾਨ ਜਲੰਧਰ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਤੇ ਉਸ ਦੀ ਭਾਲ ਕਰਨ ਲਈ ਚਿੰਤਤ ਪਰਿਵਾਰ ਲੰਡਨ ਲਈ ਰਵਾਨਾ ਹੋ ਗਿਆ ਹੈ। ਭਾਟੀਆ ਨੂੰ ਆਖਰੀ ਵਾਰ ਕੈਨਰੀ ਵਾਰਫ, ਈਸਟ ਲੰਡਨ ਵਿੱਚ ਦੇਖਿਆ ਗਿਆ ਸੀ। ਉਸ ਦੀ ਭਾਲ ਲਈ ਯੂਨੀਵਰਸਿਟੀ ਅਤੇ ਭਾਰਤੀ ਹਾਈ ਕਮਿਸ਼ਨ ਨੂੰ ਵੀ ਉਸ ਨੂੰ ਅਪੀਲ ਕੀਤੀ ਸੀ। ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇ ਨਾਲ ਸੰਪਰਕ ਕਰਨ ਲਈ ਇਹ ਟੈਲੀਫੋਨ ਨੰਬਰ +917841000005 ਜਾਂ +447387431258 ਦਿੱਤੇ ਗਏ ਹਨ। ਭਾਟੀਆ ਨੂੰ ਦੋ ਸਾਲਾਂ ਦਾ ਯੂਕੇ ਨਿਵਾਸ ਪਰਮਿਟ ਜਾਰੀ ਕੀਤਾ ਗਿਆ ਸੀ, ਜੋ 2 ਜੂਨ, 2024 ਤੱਕ ਵੈਧ ਸੀ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਦਖਲ ਦੀ ਅਪੀਲ ਕੀਤੀ ਹੈ।

The post ਜਲੰਧਰ ਦਾ ਨੌਜਵਾਨ ਬਰਤਾਨੀਆ ’ਚ ਲਾਪਤਾ, ਪਰਿਵਾਰ ਭਾਲ ਲਈ ਲੰਡਨ ਰਵਾਨਾ appeared first on punjabitribuneonline.com.


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …