Breaking News
Home / Punjabi News / ਚੌਥਾ ਟੀ-20: ਟੀਮ ਇੰਡੀਆ ਨੇ ਆਸਟਰੇਲੀਆ ਨੂੰ ਜਿੱਤ ਲਈ 175 ਦੌੜਾਂ ਦਾ ਟੀਚਾ ਦਿੱਤਾ

ਚੌਥਾ ਟੀ-20: ਟੀਮ ਇੰਡੀਆ ਨੇ ਆਸਟਰੇਲੀਆ ਨੂੰ ਜਿੱਤ ਲਈ 175 ਦੌੜਾਂ ਦਾ ਟੀਚਾ ਦਿੱਤਾ

ਰਾਏਪੁਰ, 1 ਦਸੰਬਰ

ਭਾਰਤ ਤੇ ਆਸਟਰੇਲੀਆ ਵਿਚਾਲੇ ਅੱਜ ਚੌਥੇ ਟੀ-20 ਮੈਚ ਲਈ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਹਾਂ ਟੀਮਾਂ ਨੇ ਇਸ ਮੈਚ ਲਈ ਕਈ ਬਦਲਾਅ ਕੀਤੇ ਹਨ। ਟੀਮ ਇੰਡੀਆ ਨੇ ਪ੍ਰਸਿੱਧ ਕ੍ਰਿਸ਼ਨਾ ਦੀ ਥਾਂ ਮੁਕੇਸ਼ ਕੁਮਾਰ ਨੂੰ ਵਾਪਸ ਲਿਆਂਦਾ ਹੈ ਜਦੋਂ ਕਿ ਦੀਪਕ ਚਾਹਰ ਦੀ ਥਾਂ ਅਰਸ਼ਦੀਪ ਸਿੰਘ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਆਸਟਰੇਲੀਆ ਨੇ ਕ੍ਰਿਸ ਗਰੀਨਜ਼, ਬੈੱਨ ਮੈੱਕਡਰਮੋਟ ਤੇ ਜੋਸ਼ ਫਿਲਿਪ ਨੂੰ ਟੀਮ ’ਚ ਸ਼ਾਮਲ ਕੀਤਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ’ਤੇ 174 ਦੌੜਾਂ ਬਣਾਈਆਂ ਹਨ। ਰਿੰਕੂ ਸਿੰਘ ਨੇ 29 ਗੇਂਦਾਂ ਵਿੱਚ 46 ਦੌੜਾਂ ਬਣਾਈਆਂ ਜਦੋਂ ਕਿ ਜਿਤੇਸ਼ ਸ਼ਰਮਾ ਨੇ 19 ਗੇਂਦਾਂ ਵਿੱਚ 35 ਦੌੜਾਂ ਦਾ ਯੋਗਦਾਨ ਦਿੱਤਾ। ਟੀਮ ਇੰਡੀਆ ਦਾ ਸਕੋਰ 18.3 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 167 ਸੀ ਤੇ ਟੀਮ ਦੇ ਪੰਜ ਖਿਡਾਰੀ ਅਗਲੇ ਦੋ ਓਵਰਾਂ ਵਿੱਚ ਸਿਰਫ ਸੱਤ ਦੌੜਾਂ ’ਤੇ ਆਊਟ ਹੋ ਗਏ। -ਪੀਟੀਆਈ

The post ਚੌਥਾ ਟੀ-20: ਟੀਮ ਇੰਡੀਆ ਨੇ ਆਸਟਰੇਲੀਆ ਨੂੰ ਜਿੱਤ ਲਈ 175 ਦੌੜਾਂ ਦਾ ਟੀਚਾ ਦਿੱਤਾ appeared first on punjabitribuneonline.com.


Source link

Check Also

ਚੰਡੀਗੜ੍ਹ: ਭਾਜਪਾ ਨੂੰ ਝਟਕਾ : ਵਾਰਡ ਨੰਬਰ 30 ਤੋਂ ਸਮੁੱਚੀ ਟੀਮ ਅਕਾਲੀ ਦਲ ਵਿੱਚ ਸ਼ਾਮਲ

ਕੁਲਦੀਪ ਸਿੰਘ ਚੰਡੀਗੜ੍ਹ, 30 ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਸ਼ਹਿਰ ਵਿੱਚ ਭਾਰਤੀ ਜਨਤਾ …