Breaking News
Home / Punjabi News / ਜਲ ਸੈਨਾ ਦੇ ਬੇੜੇ ’ਚ ਪਹਿਲੀ ਮਹਿਲਾ ਕਮਾਂਡਿੰਗ ਅਫ਼ਸਰ ਨਿਯੁਕਤ: ਜਲ ਸੈਨਾ ਮੁਖੀ

ਜਲ ਸੈਨਾ ਦੇ ਬੇੜੇ ’ਚ ਪਹਿਲੀ ਮਹਿਲਾ ਕਮਾਂਡਿੰਗ ਅਫ਼ਸਰ ਨਿਯੁਕਤ: ਜਲ ਸੈਨਾ ਮੁਖੀ

ਨਵੀਂ ਦਿੱਲੀ, 1 ਦਸੰਬਰ
ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਕਿਹਾ ਹੈ ਕਿ ਭਾਰਤੀ ਜਲ ਸੈਨਾ ਨੇ ਮਹਿਲਾ ਕਰਮੀਆਂ ਲਈ ‘ਸਾਰੀਆਂ ਭੂਮਿਕਾਵਾਂ-ਸਾਰੇ ਰੈਂਕ’ ਦੇ ਆਪਣੇ ਫਲਸਫ਼ੇ ਤਹਿਤ ਜਲ ਸੈਨਾ ਬੇੜੇ ’ਚ ਪਹਿਲੀ ਮਹਿਲਾ ਕਮਾਂਡਿੰਗ ਅਫ਼ਸਰ ਦੀ ਨਿਯੁਕਤੀ ਕੀਤੀ ਹੈ। ਜਲ ਸੈਨਾ ਦਿਵਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਡਮਿਰਲ ਕੁਮਾਰ ਨੇ ਕਿਹਾ ਕਿ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਅਤੇ ਪਣਡੁੱਬੀਆਂ ਨੇ ਪਿਛਲੇ ਇਕ ਸਾਲ ’ਚ ਰਣਨੀਤਕ ਤੌਰ ’ਤੇ ਅਹਿਮ ਸਮੁੰਦਰੀ ਪਾਣੀਆਂ ’ਚ ਸਿਖਰਲੇ ਪੱਧਰ ਦੀ ਮੁਹਿੰਮ ਕਾਇਮ ਰੱਖੀ ਹੈ। ਹਿੰਦ ਮਹਾਸਾਗਰ ’ਚ ਚੀਨ ਦੀਆਂ ਵਧਦੀਆਂ ਸਰਗਰਮੀਆਂ ’ਤੇ ਉਨ੍ਹਾਂ ਕਿਹਾ ਕਿ ਭਾਰਤੀ ਜਲ ਸੈਨਾ ਖ਼ਿੱਤੇ ’ਚ ਸਾਰੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦੀ ਹੈ।

The post ਜਲ ਸੈਨਾ ਦੇ ਬੇੜੇ ’ਚ ਪਹਿਲੀ ਮਹਿਲਾ ਕਮਾਂਡਿੰਗ ਅਫ਼ਸਰ ਨਿਯੁਕਤ: ਜਲ ਸੈਨਾ ਮੁਖੀ appeared first on punjabitribuneonline.com.


Source link

Check Also

ਚੰਡੀਗੜ੍ਹ: ਭਾਜਪਾ ਨੂੰ ਝਟਕਾ : ਵਾਰਡ ਨੰਬਰ 30 ਤੋਂ ਸਮੁੱਚੀ ਟੀਮ ਅਕਾਲੀ ਦਲ ਵਿੱਚ ਸ਼ਾਮਲ

ਕੁਲਦੀਪ ਸਿੰਘ ਚੰਡੀਗੜ੍ਹ, 30 ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਸ਼ਹਿਰ ਵਿੱਚ ਭਾਰਤੀ ਜਨਤਾ …