Home / Punjabi News / ਜ਼ਿਲ੍ਹਾ ਤਰਨ ਤਾਰਨ: ਚਾਰੇ ਪੰਥਕ ਹਲਕਿਆਂ ’ਚ ਆਪ ਦੇ ਉਮੀਦਵਾਰ ਅੱਗੇ

ਜ਼ਿਲ੍ਹਾ ਤਰਨ ਤਾਰਨ: ਚਾਰੇ ਪੰਥਕ ਹਲਕਿਆਂ ’ਚ ਆਪ ਦੇ ਉਮੀਦਵਾਰ ਅੱਗੇ

ਜ਼ਿਲ੍ਹਾ ਤਰਨ ਤਾਰਨ: ਚਾਰੇ ਪੰਥਕ ਹਲਕਿਆਂ ’ਚ ਆਪ ਦੇ ਉਮੀਦਵਾਰ ਅੱਗੇ

ਗੁਰਬਖ਼ਸ਼ਪੁਰੀ

ਤਰਨ ਤਾਰਨ, 10 ਮਾਰਚ

ਇਕ ਵੇਲੇ ਪੰਥਕ ਖਿੱਤਾ ਕਰਕੇ ਜਾਣੇ ਜਾਂਦੇ ਤਰਨ ਤਾਰਨ ਜ਼ਿਲ੍ਹੇ ਦੀਆਂ ਚਾਰ ਦੀਆਂ ਚਾਰ ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਹੁਤ ਆਰਾਮ ਨਾਲ ਅੱਗੇ ਚਲ ਰਹੇ ਹਨ। ਇਨ੍ਹਾਂ ਚਾਰ ਸੀਟਾਂ ਦੇ ਵਰਤਮਾਨ ਕਾਂਗਰਸ ਪਾਰਟੀ ਦੇ ਵਿਧਾਇਕ ਦੂਸਰੇ ਥਾਂ ਦੀ ਰਹਿਣ ਦੀ ਬਜਾਇ ਚਾਰਾਂ ਥਾਵਾਂ ਤੋਂ ਤੀਸਰੇ ਸਥਾਨ ਨੇ ਚਲੇ ਗਏ ਹਨ। ਵੋਟਾਂ ਦੇ ਤਾਜ਼ਾ ਰੁਝਾਨ ਵਿੱਚ ਤਰਨ ਤਾਰਨ ਤੋਂ ਡਾ. ਕਸ਼ਮੀਰ ਸਿੰਘ ਅਤੇ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਤੋਂ , ਪੱਟੀ ਹਲਕੇ ਦੇ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਅਕਾਲੀ ਦਲ ਦੇ ਸਾਬਕ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੋਂ, ਖੇਮਕਰਨ ਹਲਕੇ ਤੋਂ ਆਪ ਦੇ ਉਮੀਦਵਾਰ ਸਰਵਣ ਸਿੰਘ ਧੁੰਨ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਤੋਂ ਅਤੇ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਅਕਾਲੀ ਦਲ ਦੇ ਰਣਜੀਤ ਸਿੰਘ ਤੋਂ ਅੱਗੇ ਚਲ ਰਹੇ ਸਨ|


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …