Home / Punjabi News / ਘਨੌਲੀ ਦੇ ਰਾਜ ਮਿਸਤਰੀ ਦੀ 1.20 ਕਰੋੜ ਰੁਪਏ ਦੀ ਲਾਟਰੀ ਨਿਕਲੀ

ਘਨੌਲੀ ਦੇ ਰਾਜ ਮਿਸਤਰੀ ਦੀ 1.20 ਕਰੋੜ ਰੁਪਏ ਦੀ ਲਾਟਰੀ ਨਿਕਲੀ

ਘਨੌਲੀ ਦੇ ਰਾਜ ਮਿਸਤਰੀ ਦੀ 1.20 ਕਰੋੜ ਰੁਪਏ ਦੀ ਲਾਟਰੀ ਨਿਕਲੀ

ਜਗਮੋਹਨ ਸਿੰਘ

ਘਨੌਲੀ, 28 ਮਾਰਚ

ਹਰੀਜਨ ਬਸਤੀ ਘਨੌਲੀ ਦੇ ਵਸਨੀਕ ਤੇ ਪੇਸ਼ੇ ਵਜੋਂ ਰਾਜ ਮਿਸਤਰੀ ਲਾਲੀ ਸਿੰਘ ਪੁੱਤਰ ਚਰਨ ਸਿੰਘ ਦੀ 1.20 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਲਾਲੀ ਨੇ ਦੱਸਿਆ ਕਿ ਉਸ ਨੇ 24 ਮਾਰਚ ਨੂੰ ਲਾਟਰੀ ਦਾ ਟਿਕਟ ਮੋਰਿੰਡਾ ਦੇ ਨੂੰਹੋਂ ਕਲੋਨੀ ਦੇ ਲਾਟਰੀ ਵਿਕਰੇਤਾ ਬ੍ਰਿਜ ਮੋਹਨ ਤੋਂ ਖਰੀਦਿਆ ਸੀ। ਲਾਲੀ ਮੁਤਾਬਕ ਉਸ ਨੇ ਆਪਣੀ ਲੜਕੀ ਦਾ ਵਿਆਹ ਕਰਨ ਲਈ ਇਹ ਲਾਟਰੀ ਟਿਕਟ ਖਰੀਦਿਆ ਸੀ। ਲਾਲੀ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਰਾਜ ਮਿਸਤਰੀ ਦਾ ਕੰਮ ਕਰਦਾ ਰਹੇਗਾ। ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਦੋ ਲੜਕੇ ਅਤੇ ਇਕ ਲੜਕੀ ਹੈ। ਇਕ ਲੜਕਾ ਮੋਟਰਸਾਈਕਲ ਮਕੈਨਿਕ ਦਾ ਕੰਮ ਸਿੱਖਦਾ ਹੈ ਤੇ ਦੂਜਾ ਪੜ੍ਹਾਈ ਕਰ ਰਿਹਾ ਹੈ। ਇਸ ਮੌਕੇ ਹਰੀਜਨ ਬਸਤੀ ਘਨੌਲੀ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਅਤੇ ਲਾਲੀ ਸਿੰਘ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …