Home / Punjabi News / ਬੇਭਰੋਸਗੀ ਮਤਾ: ਇਮਰਾਨ ਖ਼ਾਨ ਮਗਰੋਂ ਹੁਣ ਉਸਮਾਨ ਬੁਜ਼ਦਾਰ ਦੀ ਵਾਰੀ

ਬੇਭਰੋਸਗੀ ਮਤਾ: ਇਮਰਾਨ ਖ਼ਾਨ ਮਗਰੋਂ ਹੁਣ ਉਸਮਾਨ ਬੁਜ਼ਦਾਰ ਦੀ ਵਾਰੀ

ਬੇਭਰੋਸਗੀ ਮਤਾ: ਇਮਰਾਨ ਖ਼ਾਨ ਮਗਰੋਂ ਹੁਣ ਉਸਮਾਨ ਬੁਜ਼ਦਾਰ ਦੀ ਵਾਰੀ

ਲਾਹੌਰ, 28 ਮਾਰਚ

ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਮਗਰੋਂ ਪਾਕਿਸਤਾਨ ਦੀ ਵਿਰੋਧੀ ਧਿਰ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਖਿਲਾਫ਼ ਬੇਭਰੋਸਗੀ ਮਤਾ ਰੱਖਿਆ ਹੈ। ਦੱਸ ਦਈਏ ਕਿ ਵਿਰੋਧੀ ਪਾਰਟੀਆਂ ਨੇ 8 ਮਾਰਚ ਨੂੰ ਕੌਮੀ ਅਸੈਂਬਲੀ ਸਕੱਤਰੇਤ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖਿਲਾਫ਼ ਬੇਵਿਸਾਹੀ ਮਤਾ ਰੱਖਿਆ ਸੀ। ਮਤੇ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੂੰ ਮੁਲਕ ਵਿਚ ਜਾਰੀ ਆਰਥਿਕ ਸੰਕਟ ਤੇ ਅਸਮਾਨੀ ਪੁੱਜੀ ਮਹਿੰਗਾਈ ਲਈ ਜ਼ਿੰਮੇਵਾਰ ਦੱਸਿਆ ਗਿਆ ਸੀ। ਸੱਤਾਧਾਰੀ ਪਾਰਟੀ ਦੇ 342 ਮੈਂਬਰੀ ਕੌਮੀ ਅਸੈਂਬਲੀ ਵਿੱਚ 155 ਮੈਂਬਰ ਹਨ ਤੇ ਪਾਰਟੀ ਨੂੰ ਸੱਤਾ ਵਿੱਚ ਬਣੇ ਰਹਿਣ ਲਈ ਘੱਟੋ ਘੱਟ 172 ਮੈਂਬਰਾਂ ਦੀ ਹਮਾਇਤ ਲੋੜੀਂਦੀ ਹੈ। -ਪੀਟੀਆਈ


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …