Home / Punjabi News / ਮਾਡਲਿੰਗ ਕਰਨ ਗਿਆ ਰਾਘਵ ਚੱਢਾ, ਵਿਰੋਧੀਆਂ ਨੇ ਘੇਰਿਆ

ਮਾਡਲਿੰਗ ਕਰਨ ਗਿਆ ਰਾਘਵ ਚੱਢਾ, ਵਿਰੋਧੀਆਂ ਨੇ ਘੇਰਿਆ

ਮਾਡਲਿੰਗ ਕਰਨ ਗਿਆ ਰਾਘਵ ਚੱਢਾ, ਵਿਰੋਧੀਆਂ ਨੇ ਘੇਰਿਆ

ਆਮ ਆਦਮੀ ਪਾਰਟੀ ਨੇਤਾ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਰਾਘਵ ਚੱਢਾ ਦੀ ਮਾਡਲਿੰਗ ਨਾਲ ਪੰਜਾਬ ਦੇ ਨੇਤਾ ਭੜਕ ਉਠੇ ਹਨ। ਕਾਂਗਰਸ ਨੇਤਾਵਾਂ ਨੇ ਕਿਹਾ ਕਿ ਮਾਡਲਿੰਗ ਤੋਂ ਜ਼ਿਆਦਾ ਪੰਜਾਬ ਦੇ ਹਿੱਤ ਜ਼ਿਆਦਾ ਮਹੱਤਵਪੂਰਨ ਹਨ। ਰਾਘਵ ਚੱਢਾ ਹਾਲ ਹੀ ਵਿਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਬਣੇ ਹਨ। ਉਥੇ ਹੀ ਦੂਜੇ ਪਾਸੇ ਕਾਂਗਰਸ ਨੇਤਾ ਬਰਿੰਦਰ ਢਿੱਲੋਂ ਨੇ ਤਾਂ ਇਥੋਂ ਤੱਕ ਆਖ਼ ਦਿੱਤਾ ਕਿ ਇਹ ਕੈਟਵਾਕ ਸਾਡੇ ਭੰਗੜਾ ਨੇਤਾ ਦੇ ਸਟੰਟ ਤੋਂ ਵੀ ਬੁਰੀ ਹੈ।
ਰਾਘਵ ਚੱਢਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਸਨ। ਜਿਸ ਵਿਚ ਰੈਂਪ ‘ਤੇ ਵਾਕ ਕਰ ਰਹੇ ਹਨ। ਕਾਂਗਰਸ ਐੱਮਐੱਲਏ ਸੁਖਪਾਲ ਖਹਿਰਾ ਨੇ ਰਾਘਵ ਚੱਢਾ ਨੂੰ ਪੁੱਛਿਆ ਕਿ ਲੈਕਮੇ ਦੇ ਨਾਲ ਮਾਡਲਿੰਗ ਮਹੱਤਵਪੂਰਨ ਹੈ ਜਾਂ ਅਧਿਕਾਰਾਂ ਦੀ ਰਾਖੀ, ਜੋ ਭਾਜਪਾ ਸਾਡੇ ਤੋਂ ਖੋਹ ਰਹੀ ਹੈ। ਖਹਿਰਾ ਨੇ ਚੰਡੀਗੜ੍ਹ ਦੇ ਮੁਲਾਜ਼ਮਾਂ ‘ਤੇ ਕੇਂਦਰ ਸਰਕਾਰ ਨਿਯਮ ਲਾਗੂ ਕਰਨ ਤੇ ਚੱਢਾ ਨੂੰ ਘੇਰਿਆ ਹੈ ।

The post ਮਾਡਲਿੰਗ ਕਰਨ ਗਿਆ ਰਾਘਵ ਚੱਢਾ, ਵਿਰੋਧੀਆਂ ਨੇ ਘੇਰਿਆ first appeared on Punjabi News Online.


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …