Home / Punjabi News / ਖਾਲਿਸਤਾਨੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ: ਜੌਹਨਸਨ

ਖਾਲਿਸਤਾਨੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ: ਜੌਹਨਸਨ

ਨਵੀਂ ਦਿੱਲੀ, 22 ਅਪਰੈਲ

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਦੋ ਦਿਨਾ ਭਾਰਤ ਦੌਰਾ ਅੱਜ ਸਮਾਪਤ ਹੋਣ ਵਾਲਾ ਹੈ। ਉਹ ਦੌਰੇ ਦੇ ਅੱਜ ਆਖਰੀ ਦਿਨ ਨਵੀਂ ਦਿੱਲੀ ਪੁੱਜੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਉਹ ਮੀਡੀਆ ਦੇ ਰੂਬਰੂ ਹੋਏ। ਬੋਰਿਸ ਜੌਹਨਸਨ ਤੋਂ ਜਦੋਂ ਮੀਡੀਆ ਨੇ ਬਰਤਾਨੀਆ ਵਿਚ ਖਾਲਿਸਤਾਨੀਆਂ ਦੀ ਮੌਜੂਦਗੀ ‘ਤੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਕੱਟੜਪੰਥੀਆਂ ਜਾਂ ਅਤਿਵਾਦੀਆਂ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰਨਗੇ। ਇਸ ਮਾਮਲੇ ਦੇ ਹੱਲ ਲਈ ਬਰਤਾਨੀਆ ਨੇ ਐਂਟੀ ਟੈਰੋਰਿਸਟ ਟਾਸਕ ਫੋਰਸ ਬਣਾਈ ਹੈ। ਹਿਊਮਨ ਰਾਈਟਸ ਦੇ ਮੁੱਦੇ ‘ਤੇ ਦੋਵੇਂ ਦੇਸ਼ ਇਕ ਦੂਜੇ ਨਾਲ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ ਭਗੌੜੇ ਨੀਰਵ ਮੋਦੀ ਤੇ ਵਿਜੈ ਮਾਲੀਆ ਨੂੰ ਭਾਰਤ ਹਵਾਲੇ ਕਰਨ ਲਈ ਉਨ੍ਹਾਂ ਦੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਪਰ ਮਾਮਲਾ ਕਾਨੂੰਨੀ ਉਲਝਣਾਂ ਵਿਚ ਫਸਿਆ ਹੋਇਆ ਹੈ।


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …