Home / Punjabi News / ਸਿਰਸਾ: ਐੱਸਵਾਈਐੱਲ ਨਹਿਰ ’ਤੇ ਸਾਡਾ ਤਾਂ ਕੋਈ ਸਟੈਂਡ ਨਹੀਂ: ਚਡੂਨੀ

ਸਿਰਸਾ: ਐੱਸਵਾਈਐੱਲ ਨਹਿਰ ’ਤੇ ਸਾਡਾ ਤਾਂ ਕੋਈ ਸਟੈਂਡ ਨਹੀਂ: ਚਡੂਨੀ

ਪ੍ਰਭੂ ਦਿਆਲ

ਸਿਰਸਾ, 22 ਅਪਰੈਲ

ਭਾਰਤੀ ਕਿਸਾਨ ਯੂਨੀਅਨ (ਚਡੂਨੀ) ਦੇ ਮੁਖੀ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਹੈ ਕਿ ਐੱਸਵਾਈਐੱਲ ਨਹਿਰ ‘ਤੇ ਉਨ੍ਹਾਂ ਦਾ ਕੋਈ ਸਟੈਂਡ ਨਹੀਂ ਹੈ। ਇਹ ਮੁੱਦਾ ਸਾਡੇ ਵਿੱਚ ਪਾੜਾ ਪਾਉਣ ਲਈ ਗਰਮਾਇਆ ਜਾ ਰਿਹਾ ਹੈ। ਹੁਣ ਇਸ ‘ਤੇ ਆਪ ਤੇ ਭਾਜਪਾ ਸਿਆਸਤ ਖੇਡ ਰਹੀ ਹੈ। ਪਹਿਲਾਂ ਹੋਰਾਂ ਨੇ ਇਸ ‘ਤੇ ਸਿਆਸਤ ਖੇਡੀ ਹੈ। ਮੁੱਦੇ ਦਾ ਹੱਲ ਕਿਸੇ ਨਹੀਂ ਕੱਢਿਆ। ਇਸ ‘ਤੇ ਸਿਆਸਤ ਹੀ ਖੇਡੀ ਜਾ ਰਹੀ ਹੈ। ਉਹ ਅੱਜ ਇਥੇ ਪਿੰਡ ਸਿਕੰਦਰਪੁਰ ਵਿਖੇ ਸਾਬਕਾ ਸਰਪੰਚ ਤੇ ਕਿਸਾਨ ਆਗੂ ਰਾਮ ਚੰਦ ਢੋਟ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ‘ਤੇ ਜੈਮਲ ਢੋਟ, ਵੈਦਵਾਲਾ ਦੇ ਨੰਬਰਦਾਰ ਭਿੰਦਰ ਸਿੰਘ ਤੇ ਕਿਸਾਨ ਆਗੂ ਸ਼ਿਕੰਦਰ ਸਿੰਘ ਰੋੜੀ ਸਮੇਤ ਕਈ ਕਿਸਾਨ ਉਨ੍ਹਾਂ ਨਾਲ ਮੌਜੂਦ ਸਨ।


Source link

Check Also

Punjab ‘ਚ ‘ਪੋਸਟਰ ਵਾਰ’ , ਮਜੀਠੀਆ ਦੇ ਸਮਰਥਨ ‘ਚ ਲੱਗੇ ਟਾਈਗਰ ਅਭੀ ਜ਼ਿੰਦਾ ਹੈ ਵਾਲੇ ਪੋਸਟਰ 

Punjab News: ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ …