Home / Community-Events / ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ-

ਉਸ ਪੰਥ ਸਜਾਇਆ ਏ ..

ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ|

ਰੰਗ ਨਵਾਂ ਚੜ੍ਹਾ ਦਿੱਤਾ, ਬੁਜ਼ਦਿਲ ਲਾਚਾਰਾਂ ਤੇ|

ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ|

ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ |

ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ

ਉਸ …..

ਭਗਤੀ ਤੇ ਸ਼ਕਤੀ ਦਾ, ਉਸ ਬੂਟਾ ਲਾਇਆ ਏ|

ਇਹਨੂੰ ਹਰਿਆ ਰੱਖਣ ਲਈ, ਸਰਬੰਸ ਲੁਟਾਇਆ ਏ |

ਉਸ ਕਾਰਨ ਜੋਤ ਜਗੀ, ਮੰਦਰਾਂ ਦੇ ਦੁਆਰਾਂ ਤੇ

ਉਸ ….

ਸੂਲਾਂ ਤੇ ਸੁੱਤਾ ਏ, ਪੁੱਤਰਾਂ ਦਾ ਦਾਨੀ ਉਹ|

ਚਿੜੀਆਂ ਤੋਂ ਬਾਜ਼ ਤੁੜਾਏ, ਸੂਰਾ ਲਾਸਾਨੀ ਉਹ|

ਪੱਤਝੜ ਗੁਲਾਮੀ ਦੀ, ਨਾ ਆਏ ਬਹਾਰਾਂ ਤੇ

ਉਸ …..

ਆਪੇ ਗੁਰ ਚੇਲਾ ਉਹ, ਵਿਦਵਾਨ ਲਿਖਾਰੀ ਉਹ|

ਢਾਡੀ ਤੇ ਕਵੀਆਂ ਦਾ, ਵੱਡਾ ਹਿਤਕਾਰੀ ਉਹ |

ਉਸ ਜਿਉਣਾ ਦੱਸਿਆ ਏ, ਆਜ਼ਾਦ ਵਿਚਾਰਾਂ ਤੇ

ਉਸ ….

ਇੱਕ ਕੌਮ ਬਣਾ ਦਿੱਤੀ, ਪਟਨੇ ਦੇ ਮਾਹੀ ਨੇ|

ਇੱਕ ਯੁੱਗ ਪਲਟਾ ਦਿੱਤਾ, ਉਸ ਸੰਤ ਸਿਪਾਹੀ ਨੇ |

ਸਿੱਖੀ ਨਵਿਆਈ ਏ, ਉਸ ਪੰਜ ਕਕਾਰਾਂ ਤੇ

ਉਸ ….

ਉਸ ਜ਼ਾਲਿਮ ਹਾਕਮ ਨੂੰ, ਕਹਿ ਸਚ ਸੁਣਾਇਆ ਏ|

ਡੁਬਦੇ ਬੇੜੇ ਹਿੰਦ ਨੂੰ, ਉਸ ਬੰਨੇ ਲਾਇਆ ਏ |

ਧੰਨ ਧੰਨ ਗੁਰਦੀਸ਼ ਕਰੇ, ਉਸ ਦੇ ਉਪਕਾਰਾਂ ਤੇ

ਉਸ ….

ਗੁਰਦੀਸ਼ ਕੌਰ ਦੀਸ਼- ਕੈਲਗਰੀ- ਕੈਨੇਡਾ,  ਵਟਸਐਪ: +91 98728 60488    

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …