Home / Community-Events / ਕੌਸਲੇਟ ਜਨਰਲ ਆਫ ਇੰਡਿਆਂ ਦੀ ਟੀਮ ਆਵੇਗੀ ਐਡਮਿੰਟਨ

ਕੌਸਲੇਟ ਜਨਰਲ ਆਫ ਇੰਡਿਆਂ ਦੀ ਟੀਮ ਆਵੇਗੀ ਐਡਮਿੰਟਨ

ਐਡਮਿੰਟਨ(ਰਘਵੀਰ ਬਲਾਸਪੁਰੀ) ਕੌਸਲੇਟ ਜਨਰਲ ਆਫ ਇੰਡਿਆ ਵੈਨਕੋਵਰ ਦੀ ਟੀਮ ਐਡਮਿੰਟਨ ਵਿਚ 20 ਨੰਵਬਰ 2016 ਨੂੰ ਪਹੁੰਚ ਰਹੀ ਹੈ।ਇਸ ਬਾਰੇ ਜਾਣਕਾਰੀ ਦਿਦਿਆ ਹੋਇਆ ਬਜੁਰਗਾਂ ਦੀ ਸੁਸਾਇਟੀ ਦੇ ਪ੍ਰਧਾਨ ਜੋਰਾ ਸਿੰਘ ਝੱਜ ਨੇ ਦੱਸਿਆ ਕਿ ਇਹ ਪ੍ਰੋਗਰਾਮ ਮਿੱਲਵੁਡ ਸੁਸਾਇਟੀ ਆਫ ਰੀਟਾਇਰਡ ਐਡ ਸੈਮੀ ਰੀਟਾਇਰਡ ਤੇ ਕੌਸਲ ਆਫ ਇੰਡਿਆ ਸੋਸਾਇਟੀ ਆਫ ਐਡਮਿੰਟਨ ਦੇ ਵੱਲੋ ਸਾਝੇ ਤੌਰ ਤੇ ਉਲੀਕਿਆ ਗਿਆ ਹੈ।ਕੌਸਲੇਟ ਜਨਰਲ ਆਫ ਇੰਡਿਆ ਦੀ ਟੀਮ 20 ਨਵੰਬਰ 2016 ਨੂੰ ਸਵੇਰ ਦੇ 10.00 ਵਜੇ ਤੋ ਲੈ ਕਿ 3.00 ਵਜੇ ਸਾਮ ਤੱਕ ਮਿੱਲਵੁਡ ਸੁਸਾਇਟੀ ਆਫ ਰੀਟਾਇਰਡ ਅਤੇ ਸੈਮੀ ਰੀਟਾਇਰਡ ਵਿਖੇ ਜੋ ਕਿ 1560-48 ਸਟਰੀਟ ਤੇ ਸਥਿਤ ਹੈ ਵਿਖੇ ਆਪਣੀ ਸੇਵਾ ਦੇਣਗੇ।ਇਸ ਦਿਨ ਸਾਰੇ ਹੀ ਪੈਨਸਨਰਾਂ ਦੇ ਲਾਈਫ ਸਰਟੀਫੀਕੇਟ ਟੈਸਟ ਕੀਤੇ ਜਾਣਗੇ।ਜਿਸ ਵੀ ਬਜੁਰਗ ਨੇ ਆਪਣੇ ਲਾਈਫ ਸਰਟੀਫੀਕੇਟ ਟੈਸਟ ਕਰਵਾਉਣੇ ਹਨ ਉਹ ਸੁਸਾਇਟੀ ਵਿਚ ਲਾਈਫ ਸਰਟੀਫੀਕੇਟ ਦੇ 2 ਫਾਰਮ ਭਰਕੇ ਤੇ ਆਪਣੇ ਚਾਲੂ ਪਾਸਪੋਰਟ ਦੇ ਫੋਟੋ ਵਾਲੇ ਪੇਜ ਦੀ ਫੋਟੋ ਕਾਪੀ ਤੇ ਆਪਣੀ ਪੈਨਸਨ ਬੁੱਕ ਲੈ ਕੇ ਜਰੂਰ ਆਉਣ।ਇਹ ਸਰਵਿਸ ਪਹਿਲਾ ਆਉ ਤੇ ਪਹਿਲਾ ਪਾਉ ਤੇ ਨਿਯਮ ਤੇ ਕੰਮ ਕਰੇਗਾ।ਲਾਈਫ ਸਰਟੀਫੀਕੇਟ ਕੌਸਲੇਟ ਆਫ ਜਨਰਲ ਆਫ ਇੰਡਿਆ ਦੀ ਵੈਬ-ਸਾਇਟ ਤੋ ਜਾ ਕੇ ਡਾਊਨਲੋਡ ਕਰ ਸਕਦੇ ਹੋ।

Check Also

28th Calgary Nagar Kirtan

    Hundreds and thousands attended the 28th Calgary Nagar Kirtan held last week. Alberta …