Home / Community-Events / ਕੈਨੇਡੀਅਨ ਬਾਰਡਰ ਸਰਵਿਸ ਏਜਸੀ ਦਾ ਸੂਹੀਆਂ ਕੁੱਤਾ ਰੀਟਾਈਰ

ਕੈਨੇਡੀਅਨ ਬਾਰਡਰ ਸਰਵਿਸ ਏਜਸੀ ਦਾ ਸੂਹੀਆਂ ਕੁੱਤਾ ਰੀਟਾਈਰ

maxਐਡਮਿੰਟਨ(ਰਘਵੀਰ ਬਲਾਸਪੁਰੀ) ਕੈਨੇਡੀਅਨ ਬਾਰਡਰਬਸਰਵਿਸ ਏਜਸੀ ਦਾ ਸੂਹੀਆ ਕੁੱਤਾ ਮੈਕਸ ਆਪਣੀ 8 ਸਾਲ ਦੀ ਐਡਮਿੰਟਨ ਦੇ ਅੰਡਰਰਾਸਟਰੀ ਹਵਾਈ ਅੱਡੇ ਦੀ ਸਰਵਿਸ ਤੋ ਬਾਅਦ ਵਿਚ ਰੀਟਾਈਰ ਹੋ ਗਿਆ ਹੈ।ਬਾਰਡਰ ਸਰਵਿਸ ਦੇ ਇਕ ਅਧਿਕਾਰੀ ਜੈਲਟਰ ਨੇ ਦੱਸਿਆ ਕਿ ਇਸ ਮੈਕਸ ਨਾਮ ਦੇ ਸੂਹਅਿਾ ਕੁੱਤੇ ਨੇ ਆਪਣਾ ਕੈਰੀਅਰ 10 ਅਕਤੂਬਰ 2008 ਵਿਚ ਸੁਰੂ ਕੀਤਾ ਸੀ।ਇਸ ਨੇ ਆਪਣੇ ਸਰਵਿਸ ਕਾਲ ਦੁਰਾਨ 310 ਕੇਸਾ ਦੇ ਵਿਚ 178,000 ਦੀ ਕੀਮਤ ਦਾ ਸਮਾਨ ਫੜਿਆ ਹੈ।ਇਸ ਨੂੰ ਪੋਰਕ,ਬੀਫ,ਚਿੱਕਨ,ਪੌਦਿਆਂ,ਬੱਲਬਾਂ,ਸੇਬਾਂ  ਆਦਿ ਦੇ ਵਿਚੋ ਆਪਣੇ ਤੇਜ ਨੱਕ ਦੇ ਨਾਲ ਦੋ ਨੰਬਰ ਦੇ ਨਸੀਲੇ ਪਦਾਰਥ,ਕਮਿਤੀ ਗਹਿਣੇ,ਅਣ ਐਲਾਨਿਆ ਕੈਸ ਆਦਿ ਫੜਣ ਦੇ ਲਈ ਟਰੇਡ ਕੀਤਾ ਗਿਆ ਸੀ।ਇਕ ਵਾਰ ਸੇਬਾ ਦੀ ਬਿਲਟੀ ਵਿਚੋ 48000 ਕੈਸ ਅਣ-ਐਲਾਨਿਆ ਪੈਸਾ ਵੀ ਜਬਤ ਕਰਵਾਇਆ ਸੀ।ਜੈਲਟਰ ਨੇ ਦੱਸਿਆ ਕਿ ਹੁਣ ਉਹ ਫਾਰਮ ਹਾਊਸ ਵਿਚ ਆਪਣੇ ਪਰਵਾਰ ਦੇ ਦੋ ਕੁਤਿਆ ਨਾਲ ਆਪਣਾ ਜੀਵਣ ਖੁੱਲਾ ਖਾ ਪੀ ਕੇ ਗੁਜਾਰੇਗਾ।

Check Also

28th Calgary Nagar Kirtan

    Hundreds and thousands attended the 28th Calgary Nagar Kirtan held last week. Alberta …