Home / Punjabi News / ਕੋਸਟ ਗਾਰਡ ਦੇ ਜਹਾਜ਼ ‘ਚ ਲੱਗੀ ਅੱਗ, 28 ਬਚਾਏ ਗਏ ਤੇ ਇਕ ਲਾਪਤਾ

ਕੋਸਟ ਗਾਰਡ ਦੇ ਜਹਾਜ਼ ‘ਚ ਲੱਗੀ ਅੱਗ, 28 ਬਚਾਏ ਗਏ ਤੇ ਇਕ ਲਾਪਤਾ

ਕੋਸਟ ਗਾਰਡ ਦੇ ਜਹਾਜ਼ ‘ਚ ਲੱਗੀ ਅੱਗ, 28 ਬਚਾਏ ਗਏ ਤੇ ਇਕ ਲਾਪਤਾ

ਵਿਸ਼ਾਖਾਪਟਨਮ— ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ‘ਚ ਸੋਮਵਾਰ ਸਵੇਰੇ 11.30 ਵਜੇ ਸਮੁੰਦਰ ਤੱਟ ਕੋਲ ਇਕ ਸਮੁੰਦਰੀ ਜਹਾਜ਼ ‘ਚ ਅੱਗ ਲੱਗ ਗਈ। ਜਹਾਜ਼ ‘ਤੇ ਚਾਲਕ ਦਲ ਦੇ 29 ਲੋਕ ਸਵਾਰ ਸਨ। ਚਾਲਕ ਦਲ ਦੇ ਮੈਂਬਰਾਂ ਨੇ ਆਪਣੀ ਜਾਨ ਬਚਾਉਣ ਲਈ ਸਮੁੰਦਰ ਦੇ ਅੰਦਰ ਛਾਲ ਮਾਰ ਦਿੱਤੀ। ਬਾਅਦ ‘ਚ ਭਾਰਤੀ ਕੋਸਟ ਗਾਰਡ ਨੇ 28 ਲੋਕਾਂ ਨੂੰ ਬਚਾ ਲਿਆ, ਜਦੋਂ ਕਿ ਇਕ ਵਿਅਕਤੀ ਦੀ ਤਲਾਸ਼ ਹਾਲੇ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਆਫਸ਼ੋਰ ਸਪੋਰਟ ਜਹਾਜ਼ ਕੋਸਟਲ ਜਗੁਆਰ ‘ਚ ਸਵੇਰੇ ਕਰੀਬ 11.30 ਵਜੇ ਅੱਗ ਲੱਗ ਗਈ। ਜਾਨ ‘ਤੇ ਆਏ ਗੰਭੀਰ ਸੰਕਟ ਨੂੰ ਦੇਖਦੇ ਹੋਏ ਚਾਲਕ ਦਲ ਦੇ ਮੈਂਬਰਾਂ ਨੇ ਸਮੁੰਦਰ ਦੇ ਅੰਦਰ ਛਾਲ ਮਾਰ ਦਿੱਤੀ। ਸਮੇਂ ਰਹਿੰਦੇ ਕੋਸਟ ਗਾਰਡ ਦੇ ਜਵਾਨ ਉਨ੍ਹਾਂ ਕੋਲ ਪਹੁੰਚ ਗਏ ਅਤੇ 29 ‘ਚੋਂ 28 ਨੂੰ ਰੈਸਕਿਊ ਕਰਵਾ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਚਾਲਕ ਦਲ ਦਾ ਇਕ ਮੈਂਬਰ ਹਾਲੇ ਵੀ ਲਾਪਤਾ ਹੈ। ਕੋਸਟ ਗਾਰਡ ਦੇ ਜਵਾਨ ਲਾਪਤਾ ਜਵਾਨ ਦੀ ਤਲਾਸ਼ ਕਰ ਰਹੇ ਹਨ। ਰੈਸਕਿਊ ਕੀਤੇ ਗਏ ਲੋਕਾਂ ‘ਚ ਕਿਸੇ ਨੂੰ ਸੱਟ ਲੱਗਣ ਦੀ ਕੋਈ ਖਬਰ ਨਹੀਂ ਹੈ। ਜਹਾਜ਼ ‘ਚ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।​​​​​​​

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …