Home / Community-Events / ਅਲਬਰਟਾ ਵਿਚ ਫੈਟਾਨਿਲ ਤੋ ਵੀ ਵੱਧ ਖਤਰਨਾਕ ਡਰੱਗ ਦਾ ਹਮਲਾ

ਅਲਬਰਟਾ ਵਿਚ ਫੈਟਾਨਿਲ ਤੋ ਵੀ ਵੱਧ ਖਤਰਨਾਕ ਡਰੱਗ ਦਾ ਹਮਲਾ

1297887467909_originalਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਦੇ ਵਿਚ ਫੈਟਾਨਿਲ ਤੋ ਵੀ ਖਤਰਨਾਕ ਡਰੱਗ ਦੇ ਨਾਲ ਹਮਲੇ ਹੋ ਰਹੇ ਹਨ।ਇਸ ਬਾਰੇ ਜਾਣਕਾਰੀ ਦਿੰਦਿਆ ਹੋਇਆ ਅਲਬਰਟਾ ਦੀ ਚੀਫ ਮੈਡੀਕਲ ਅਫਸਰ ਡਾ. ਕੈਰਨ ਗ੍ਰਾਈ ਮੈਸਡ ਨੇ ਦੱਸਿਆ ਕਿ ਇਹ ਸਾਡੇ ਸੂਬੇ ਵਿਚ ਬਹੁੱਤ ਹੀ ਖਤਰਨਾਕ ਨਸੀਲੀ ਦਵਾਈ ਵੇਚੀ ਜਾ ਰਹੀ ਹੈ ਜਿਸ ਦੀ ਥੋੜੀ ਜਿਹੀ ਵੱਧ ਮਾਤਰਾ ਵਿਚ ਵਰਤੋ ਕਰਨ ਕਰਕੇ ਬਹੁਤ ਸਾਰੀਆਂ ਜਾਨਾਂ ਜਾ ਰਹੀਆਂ ਹਨ,ਕਈ ਆਪਣੇ ਪਿਆਰਿਆ ਤੋ ਹੱਥ ਧੋ ਰਹੇ ਹਨ।ਬੀਤੇ ਹਫਤਿਆਂ ਵਿਚ ਹੋਈਆਂ ਮੌਤਾਂ ਵਿਚੋ ਬਹੁਤੇ ਇਸ ਨਸ਼ੀਲੀ ਦਵਾਈ ਦੀ ਭੇਟ ਚੜ ਰਹੇ ਹਨ।ਇਹ ਕਾਰਫੈਟਾਨਿਲ ਨਾ ਦੀ ਦਵਾਈ ਸਧਾਰਨ ਫੈਟਾਨਿਲ ਤੋ 10000 ਗੁਣਾ ਜਿਆਦਾ ਨਸੀਲੀ ਤੇ ਘਾਟਕ ਤੇ ਖਤਰਨਾਕ ਹੈ।ਇਸ 1ਕਿਲੋ ਕਾਰਫੈਟਾਨਿਲ ਦੀ ਬਜਾਰ ਵਿਚ ਕੀਮਤ ਤਕਰੀਬਨ 50 ਮਿਲੀਅਨ ਦੇ ਕਰੀਬ ਹੈ।ਇਸ ਨਸੀਲੀ ਦਵਾਈ ਦਾ ਜਦੋ ਕੋਈਮਇਕ ਵਾਰ ਸੇਵਨ ਕਰ ਲੈਦਾ ਹੈ ਤਾ ਇਸ ਨੂੰ ਵਾਰ ਵਾਰ ਵੱਰਤੋ ਕਰਨ ਦੀ ਸਰੀਰ ਫਿਰ ਮੰਗ ਕਰਦਾ ਰਹਿੰਦਾ ਹੈ।ਬੀਤੇ ਦਿਨਾ ਵਿਚ ਹੋਈਆਂ ਮੌਤਾਂ ਦੀ ਕੀਤੀ ਮੈਡੀਕਲੀ ਜਾਂਚ ਦੇ ਟੌਕਸਿਕਾਲੋਜੀ ਟੈਸਟਾਂ ਤੋ ਬਾਅਦ ਵਿਚ ਵੀਂਇਹ ਗੱਲ ਸਾਹਮਣੇ ਨਹੀ ਆ ਰਹੀ ਕਿ ਇਸ ਕਾਰਫੈਟਾਨਿਲ ਦਾ ਮਨੁੱਖੀ ਖੂਨ ਵਿਚ ਕੀ ਕੀ ਅਸਰ ਕਰਦੀ ਹੈ।ਤੇ ਇਸ ਦੀ ਕਿੰਨੀ ਕੁ ਵਰਤੋ ਖਤਰਨਾਕ ਸਿੱਧ ਹੋ ਸਕਦੀ ਤੇ ਜਾਨ ਤੋ ਵੀ ਹੱਥ ਧੋਣੇ ਪੈ ਸਕਦੇ ਹਨ।ਇਹਨਾਂ ਨਸੀਲੀਆਂ ਗੋਲੀਆਂ ਦੇ ਨਾਲ ਜਨਵਰੀ ਤੋ ਲੈ ਕਿ 30 ਜੂਨ ਤੱਕ 153 ਲੋਕ ਅਲਬਰਟਾ ਵਿਚ ਇਹਨਾ ਫੈਟਾਨਿਲ ਤੇ ਕਾਰਫੈਟਾਨਿਲ ਦੀ ਭੇਟ ਚੜ ਗਏ ਹਨ।ਜਦ ਕਿ ਪਿਛਲੇ ਸਾਲ 2015 ਵਿਚ ਇਸੇ ਸਮੇ ਦੁਰਾਨ 139 ਮੌਤਾ ਹੋਈਆ ਸਨ।ਇਹਨਾਂ ਗੋਲੀਆਂ ਦੀ ਵੱਧ ਮਾਤਰਾ ਵਿਚ ਸੇਵਨ ਕਰਨ ਤੋ ਰੋਕਣ ਦੇ ਲਈ ਮੈਡੀਕਲ ਤੇ ਸਿਹਤ ਮਹਿਕਮੇ ਵੱਲੋ ਕਿੱਟਾਂ ਵੰਡੀਆਂ ਜਾ ਰਹੀਆ ਹਨ।ਇਹਨਾ ਨਸੀਲੇ ਪਦਾਰਥਾਂ ਦੀ ਰੋਕਧਾਮ ਦੇ ਲਈ ਸਾਰੇ ਸੂਬੇ ਵਿਚ ਪੁਲਿਸ ਦੀ ਚੌਕਸੀ ਵਧਾ ਦਿੱਤੀ ਹੈ।

Check Also

28th Calgary Nagar Kirtan

    Hundreds and thousands attended the 28th Calgary Nagar Kirtan held last week. Alberta …