Home / Punjabi News / ਕੇਜਰੀਵਾਲ ਦਾ ਵੱਡਾ ਦੋਸ਼, ਲਿਸਟਾਂ ‘ਚੋਂ ਕੱਟੇ ਗਏ ਵੋਟਰਾਂ ਦੇ ਨਾਂ

ਕੇਜਰੀਵਾਲ ਦਾ ਵੱਡਾ ਦੋਸ਼, ਲਿਸਟਾਂ ‘ਚੋਂ ਕੱਟੇ ਗਏ ਵੋਟਰਾਂ ਦੇ ਨਾਂ

ਕੇਜਰੀਵਾਲ ਦਾ ਵੱਡਾ ਦੋਸ਼, ਲਿਸਟਾਂ ‘ਚੋਂ ਕੱਟੇ ਗਏ ਵੋਟਰਾਂ ਦੇ ਨਾਂ

ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 91 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣਾਂ ਦੀ ਨਿਰਪੱਖਤਾ ‘ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਕੁਝ ਲੋਕਾਂ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਪੁੱਛਿਆ ਹੈ ਕਿ ਕੀ ਚੋਣਾਂ ਨਿਰਪੱਖਤਾ ਨਾਲ ਹੋ ਰਹੀਆਂ ਹਨ। ਅਰਵਿੰਦ ਨੇ ਇਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਪੁੱਛਿਆ ਕਿ ਪੂਰੇ ਭਾਰਤ ਤੋਂ ਰਿਪੋਰਟ ਆ ਰਹੀ ਹੈ ਕਿ ਵੱਡੇ ਪੱਧਰ ‘ਤੇ ਲੋਕਾਂ ਦੇ ਨਾਂ ਵੋਟਰ ਲਿਸਟ ‘ਚੋਂ ਕੱਟੇ ਗਏ ਹਨ। ਇਕ ਹੋਰ ਟਵੀਟ ਕਰਦੇ ਹੋਏ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਕਿਉਂ ਸਾਰੇ ਖਰਾਬ ਈ.ਵੀ.ਐੱਮ. ਤੋਂ ਭਾਜਪਾ ਨੂੰ ਵੋਟ ਜਾਂਦਾ ਹੈ ਅਤੇ ਕਿਉਂ ਵੋਟਰ ਲਿਸਟ ਤੋਂ ਜਿਨ੍ਹਾਂ ਦੇ ਨਾਂ ਕੱਟੇ ਜਾਂਦੇ ਹਨ, ਉਹ ਗੈਰ ਭਾਜਪਾ ਸਮਰਥਕ ਹੁੰਦੇ ਹਨ।
ਲੋਕਾਂ ਦੀ ਸ਼ਿਕਾਇਤ, ਉਨ੍ਹਾਂ ਦੇ ਨਾਂ ਵੋਟਰ ਲਿਸਟ ‘ਚੋਂ ਗਾਇਬ
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦਾ ਨਾਂ ਵੋਟਰ ਲਿਸਟ ‘ਚੋਂ ਗਾਇਬ ਹੈ। ਕੇਜਰੀਵਾਲ ਨੇ ਉਨ੍ਹਾਂ ਲੋਕਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਚੋਣਾਂ ‘ਚ ਧਾਂਦਲੀ ਦਾ ਦੋਸ਼ ਲਗਾਇਆ ਹੈ। ਅੱਜ ਯਾਨੀ ਵੀਰਵਾਰ ਨੂੰ ਦੇਸ਼ ਦੇ 20 ਰਾਜਾਂ ਦੀਆਂ 91 ਸੀਟਾਂ ‘ਤੇ ਪਹਿਲੇ ਪੜਾਅ ਦੀ ਵੋਟਿੰਗ ਹੋ ਰਹੀ ਹੈ। ਇਸ ਦੇ ਨਾਲ ਹੀ ਅੱਜ 4 ਰਾਜਾਂ ‘ਚ ਵਿਧਾਨ ਸਭਾ ਲਈ ਵੀ ਵੋਟਿੰਗ ਹੋ ਰਹੀ ਹੈ।ਕੇਜਰੀਵਾਲ ਦਾ ਵੱਡਾ ਦੋਸ਼, ਲਿਸਟਾਂ ‘ਚੋਂ ਕੱਟੇ ਗਏ ਵੋਟਰਾਂ ਦੇ ਨਾਂ
ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 91 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣਾਂ ਦੀ ਨਿਰਪੱਖਤਾ ‘ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਕੁਝ ਲੋਕਾਂ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਪੁੱਛਿਆ ਹੈ ਕਿ ਕੀ ਚੋਣਾਂ ਨਿਰਪੱਖਤਾ ਨਾਲ ਹੋ ਰਹੀਆਂ ਹਨ। ਅਰਵਿੰਦ ਨੇ ਇਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਪੁੱਛਿਆ ਕਿ ਪੂਰੇ ਭਾਰਤ ਤੋਂ ਰਿਪੋਰਟ ਆ ਰਹੀ ਹੈ ਕਿ ਵੱਡੇ ਪੱਧਰ ‘ਤੇ ਲੋਕਾਂ ਦੇ ਨਾਂ ਵੋਟਰ ਲਿਸਟ ‘ਚੋਂ ਕੱਟੇ ਗਏ ਹਨ। ਇਕ ਹੋਰ ਟਵੀਟ ਕਰਦੇ ਹੋਏ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਕਿਉਂ ਸਾਰੇ ਖਰਾਬ ਈ.ਵੀ.ਐੱਮ. ਤੋਂ ਭਾਜਪਾ ਨੂੰ ਵੋਟ ਜਾਂਦਾ ਹੈ ਅਤੇ ਕਿਉਂ ਵੋਟਰ ਲਿਸਟ ਤੋਂ ਜਿਨ੍ਹਾਂ ਦੇ ਨਾਂ ਕੱਟੇ ਜਾਂਦੇ ਹਨ, ਉਹ ਗੈਰ ਭਾਜਪਾ ਸਮਰਥਕ ਹੁੰਦੇ ਹਨ।
ਲੋਕਾਂ ਦੀ ਸ਼ਿਕਾਇਤ, ਉਨ੍ਹਾਂ ਦੇ ਨਾਂ ਵੋਟਰ ਲਿਸਟ ‘ਚੋਂ ਗਾਇਬ
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦਾ ਨਾਂ ਵੋਟਰ ਲਿਸਟ ‘ਚੋਂ ਗਾਇਬ ਹੈ। ਕੇਜਰੀਵਾਲ ਨੇ ਉਨ੍ਹਾਂ ਲੋਕਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਚੋਣਾਂ ‘ਚ ਧਾਂਦਲੀ ਦਾ ਦੋਸ਼ ਲਗਾਇਆ ਹੈ। ਅੱਜ ਯਾਨੀ ਵੀਰਵਾਰ ਨੂੰ ਦੇਸ਼ ਦੇ 20 ਰਾਜਾਂ ਦੀਆਂ 91 ਸੀਟਾਂ ‘ਤੇ ਪਹਿਲੇ ਪੜਾਅ ਦੀ ਵੋਟਿੰਗ ਹੋ ਰਹੀ ਹੈ। ਇਸ ਦੇ ਨਾਲ ਹੀ ਅੱਜ 4 ਰਾਜਾਂ ‘ਚ ਵਿਧਾਨ ਸਭਾ ਲਈ ਵੀ ਵੋਟਿੰਗ ਹੋ ਰਹੀ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …