ਸੰਗਰੂਰ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਵਲੋਂ ਪਰਮਿੰਦਰ ਢੀਂਡਸਾ ਨੂੰ ਧੱਕੇ ਨਾਲ ਦਿੱਤੀ ਟਿਕਟ ਤੋਂ ਬਾਅਦ ਢੀਂਡਸਾ ਪਰਿਵਾਰ ਵਿਚ ਕਲੇਸ਼ ਵੱਧ ਗਿਆ ਹੈ। ਭਗਵੰਤ ਮਾਨ ਦੇ ਮੁਤਾਬਕ ਉਨ੍ਹਾਂ ਨੂੰ ਸੂਚਨਾ ਹੈ ਕਿ ਪਰਮਿੰਦਰ ਢੀਂਡਸਾ ਲੋਕ ਸਭਾ ਦੀ ਟਿਕਟ ਛੱਡਣ ਵਾਲੇ ਹਨ। ਕਿਉਂਕਿ ਉਨ੍ਹਾਂ ਦੇ ਪਿਤਾ ਜਿਸ ਦਿਨ ਤੋਂ ਪਰਮਿੰਦਰ ਢੀਂਡਸਾ ਨੂੰ ਟਿਕਟ ਮਿਲੀ ਹੈ ਉਦੋਂ ਤੋਂ ਨਾਰਾਜ਼ ਹਨ ਅਤੇ ਉਹ ਦਿੱਲੀ ਤੋਂ ਉਸੇ ਦਿਨ ਤੋਂ ਵਾਪਸ ਨਹੀਂ ਆਏ ਹਨ।
ਸੰਗਰੂਰ ਹਲਕੇ ਨੂੰ ਲੈ ਕੇ ਅਜੇ ਤਕ ਸਿਆਸੀ ਵਿਰੋਧੀਆਂ ਵਲੋਂ ਜਨਤਕ ਮੁੱਦਿਆਂ ਤੋਂ ਦੂਰ ਰਹਿ ਕੇ ਨਿੱਜੀ ਹਮਲੇ ਕੀਤੇ ਜਾ ਰਹੇ ਹਨ। ਵਿਰੋਧੀਆਂ ਦੀ ਬਿਆਨਬਾਜ਼ੀ ਤੋਂ ਬਾਅਦ ਸੁਖਦੇਵ ਢੀਂਡਸਾ ਦਾ ਬਿਆਨ ਨਾ ਆਉਣਾ ਵੀ ਇਨ੍ਹਾਂ ਨੂੰ ਹਵਾ ਦੇ ਰਿਹਾ ਹੈ।
Check Also
Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ
Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …
Asian Tribune Your Multilingual Newspaper covering World and local news News