Breaking News
Home / Punjabi News / ਕਾਹਨੂੰਵਾਨ: ਗ਼ਰੀਬ ਔਰਤ ਦੇ ਕੱਚੇ ਘਰ ਦੀ ਛੱਤ ਡਿੱਗੀ, ਪ੍ਰਸ਼ਾਸਨ ਕੋਲ ਮਦਦ ਦੀ ਅਪੀਲ

ਕਾਹਨੂੰਵਾਨ: ਗ਼ਰੀਬ ਔਰਤ ਦੇ ਕੱਚੇ ਘਰ ਦੀ ਛੱਤ ਡਿੱਗੀ, ਪ੍ਰਸ਼ਾਸਨ ਕੋਲ ਮਦਦ ਦੀ ਅਪੀਲ

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 26 ਜੁਲਾਈ
ਬਲਾਕ ਕਾਹਨੂੰਵਾਨ ਅਧੀਨ ਪਿੰਡ ਜਲਾਲਪੁਰ ਬੇਦੀਆਂ ਵਿੱਚ ਗ਼ਰੀਬ ਔਰਤ ਦਾ ਕੱਚਾ ਮਕਾਨ ਢੱਠ ਗਿਆ ਹੈ। ਇਸ ਸਬੰਧੀ ਪੀੜਤ ਸੁਸ਼ਮਾ ਦੇਵੀ ਪਤਨੀ ਮਹਿੰਦਰ ਪਾਲ ਨੇ ਦੱਸਿਆ ਕਿ ਬੀਤੇ ਦਿਨ ਭਾਰੀ ਮੀਂਹ ਪੈਣ ਕਾਰਨ ਉਸ ਦੇ ਕੱਚੇ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਉਸ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦੀ ਦੋਵਾਂ ਲੱਤਾਂ ਬਹੁਤ ਕਮਜ਼ੋਰ ਹਨ। ਉਹ ਬਿਨਾਂ ਕਿਸੇ ਦੇ ਸਹਾਰੇ ਚੱਲ ਫਿਰ ਨਹੀਂ ਸਕਦੀ। ਬੀਤੇ ਦਿਨ ਉਹ ਘਰ ਅੰਦਰ ਹੀ ਮੌਜੂਦ ਸੀ ਕਿ ਬਾਰਸ਼ ਦੌਰਾਨ ਅਚਾਨਕ ਉਸ ਦੇ ਘਰ ਦੀ ਛੱਤ ਡਿਗ ਗਈ, ਜਿਸ ਦੌਰਾਨ ਉਸ ਦੀ ਜਾਨ ਤਾਂ ਬੱਚ ਗਈ ਪਰ ਉਸ ਦੇ ਅਤੇ ਪਤੀ ਦੇ ਮਾਮੂਲੀ ਸੱਟਾਂ ਵੱਜ ਗਈਆਂ ਹਨ। ਉਸ ਕੋਲ ਆਮਦਨ ਦਾ ਵੀ ਕੋਈ ਸਾਧਨ ਨਹੀ ਹੈ। ਔਰਤ ਨੇ ਪੰਚਾਇਤ, ਬਲਾਕ ਵਿਕਾਸ ਅਫ਼ਸਰ ਅਤੇ ਡਿਪਟੀ ਕਮਿਸ਼ਨ ਗੁਰਦਾਸਪੁਰ ਅੱਗੇ ਅਪੀਲ ਕੀਤੀ ਹੈ ਕਿ ਉਸ ਦੀ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਪੱਕਾ ਘਰ ਬਣਾਉਣ ਲਈ ਉਸ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਸ ਨੂੰ ਸਿਰ ਢੱਕਣ ਲਈ ਛੱਤ ਮਿਲ ਸਕੇ।

The post ਕਾਹਨੂੰਵਾਨ: ਗ਼ਰੀਬ ਔਰਤ ਦੇ ਕੱਚੇ ਘਰ ਦੀ ਛੱਤ ਡਿੱਗੀ, ਪ੍ਰਸ਼ਾਸਨ ਕੋਲ ਮਦਦ ਦੀ ਅਪੀਲ appeared first on punjabitribuneonline.com.


Source link

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …