Home / Punjabi News / ਕਾਂਗਰਸ ’ਚ ਸ਼ਾਮਲ ਹੋਏ ਪੱਪੂ ਯਾਦਵ

ਕਾਂਗਰਸ ’ਚ ਸ਼ਾਮਲ ਹੋਏ ਪੱਪੂ ਯਾਦਵ

ਨਵੀਂ ਦਿੱਲੀ, 20 ਮਾਰਚ
ਸਾਬਕਾ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਨੇ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਕੇ ਆਪਣੀ ਜਨ ਅਧਿਕਾਰ ਪਾਰਟੀ (ਜਾਪ) ਵਿੱਚ ਰਲੇਵਾਂ ਕਰ ਲਿਆ। ਯਾਦਵ ਅਤੇ ਉਨ੍ਹਾਂ ਦੇ ਪੁੱਤਰ ਸਾਰਥਕ ਨੇ ਕਾਂਗਰਸ ਹੈੱਡਕੁਆਰਟਰ ਵਿਖੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਮੈਂਬਰਸ਼ਿਪ ਲਈ। ਪੱਪੂ ਯਾਦਵ ਦੀ ਪਤਨੀ ਰਣਜੀਤ ਰੰਜਨ ਵੀ ਕਾਂਗਰਸ ਨੇਤਾ ਹੈ ਅਤੇ ਰਾਜ ਸਭਾ ਮੈਂਬਰ ਹੈ। ਮੰਨਿਆ ਜਾ ਰਿਹਾ ਹੈ ਕਿ ਪੱਪੂ ਯਾਦਵ ਕਾਂਗਰਸ ਦੀ ਟਿਕਟ ‘ਤੇ ਲੋਕ ਸਭਾ ਚੋਣ ਲੜ ਸਕਦੇ ਹਨ।

The post ਕਾਂਗਰਸ ’ਚ ਸ਼ਾਮਲ ਹੋਏ ਪੱਪੂ ਯਾਦਵ appeared first on Punjabi Tribune.


Source link

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …