Breaking News
Home / Punjabi News / ਐਨਜ਼ੈਕ ਡੇਅ: ਵਿਸ਼ਵ ਯੁੱਧ ਦੇ ਜਵਾਨਾਂ ਨੂੰ ਸ਼ਰਧਾਂਜਲੀਆਂ

ਐਨਜ਼ੈਕ ਡੇਅ: ਵਿਸ਼ਵ ਯੁੱਧ ਦੇ ਜਵਾਨਾਂ ਨੂੰ ਸ਼ਰਧਾਂਜਲੀਆਂ

ਹਰਜੀਤ ਲਸਾੜਾ

ਬ੍ਰਿਸਬਨ, 25 ਅਪਰੈਲ

ਇੱਥੇ ਦੇਸ਼ ਭਰ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਅੱਜ 108ਵੇਂ ਐਨਜ਼ੈਕ ਡੇਅ ਸਮਾਗਮਾਂ ਦੌਰਾਨ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧਾਂ ਵਿੱਚ ਸ਼ਹੀਦ ਹੋਏ ਆਸਟਰੇਲੀਆ-ਨਿਊਜ਼ੀਲੈਂਡ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕੈਨਬਰਾ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ, ”ਅਸੀਂ ਇਕੱਠੇ ਮਿਲ ਕੇ ਆਪਣੇ ਗੌਰਵਮਈ ਅਤੀਤ ਦੀ ਸਵੇਰ ਨੂੰ ਰੌਸ਼ਨ ਕਰ ਰਹੇ ਹਾਂ।” ਇਸ ਮੌਕੇ ਆਸਟਰੇਲੀਆ ਵਿੱਚ ਵੱਸਦੇ ਪੰਜਾਬੀ ਸਿੱਖ ਭਾਈਚਾਰੇ ਨੇ ਵੀ ਵੱਖ ਵੱਖ ਥਾਵਾਂ ‘ਤੇ ਸਿੱਖ ਫੌਜੀਆਂ ਨੂੰ ਨਮ ਅੱਖਾਂ ਨਾਲ ਯਾਦ ਕੀਤਾ। ਇਸ ਦੌਰਾਨ ਬ੍ਰਿਸਬਨ ਦੇ ਐਨਜ਼ੈਕ ਚੌਕ ਵਿੱਚ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਜੁੜੇ ਲੋਕਾਂ ਨੇ ਸ਼ਹੀਦਾਂ ਨੂੰ ਯਾਦ ਕੀਤਾ। ਸੂਬੇ ਦੇ ਰਾਜਪਾਲ ਡਾ. ਜੀਨੇਟ ਯੰਗ ਨੇ ਪਰੇਡ ਵੇਖਣ ਆਏ ਹਜ਼ਾਰਾਂ ਲੋਕਾਂ ਨੂੰ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰਨ ਲਈ ਵਧਾਈ ਦਿੱਤੀ। ਇਸ ਦੌਰਾਨ ਰਾਜ ਭਰ ਦੇ ਹਾਈ ਸਕੂਲਾਂ ਦੇ ਬੈਂਡਾਂ ਸਮੇਤ ਕਈ ਐਸੋਸੀਏਸ਼ਨਾਂ ਨੇ ਹਿੱਸਾ ਲਿਆ।

ਇਸੇ ਤਰ੍ਹਾਂ ਸਿਡਨੀ ਵਿੱਚ ਐਲਿਜ਼ਾਬੈਥ ਸਟਰੀਟ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੇ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ। ਮੈਲਬਰਨ ਦਾ ਸਮਾਗਮ ਵਿਕਟੋਰੀਆ ਸ਼ਰਾਇਨ ਯਾਦਗਾਰ ਵਿੱਚ ਕਰਵਾਇਆ ਗਿਆ। ਸੂਬਾ ਵਿਕਟੋਰੀਆ ਦੇ ਲੈਫਟੀਨੈਂਟ ਗਵਰਨਰ ਪ੍ਰੋਫੈਸਰ ਜੇਮਸ ਐਂਗਸ ਨੇ ਪ੍ਰਿੰਸ ਬ੍ਰਿਜ ਤੋਂ ਸਾਬਕਾ ਸੈਨਿਕਾਂ ਨੂੰ ਯਾਦ ਕੀਤਾ। ਵਿਕਟੋਰੀਆ ਦੇ ਤੱਟਵਰਤੀ ਸ਼ਹਿਰ ਜੀਲੋਂਗ ਵਿੱਚ ਕੋਰੀਓ ਬੇ ਦੇ ਤੱਟ ‘ਤੇ ਲਗਪਗ 5,000 ਲੋਕ ਸਮਾਗਮਾਂ ਵਿੱਚ ਸ਼ਾਮਲ ਹੋਏ। ਦੱਖਣੀ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ ਉੱਤਰੀ ਟੈਰੇਸ ‘ਤੇ ਨੈਸ਼ਨਲ ਵਾਰ ਮੈਮੋਰੀਅਲ ਵਿੱਚ ਸਮਾਗਮ ਕਰਵਾਇਆ ਗਿਆ ਅਤੇ ਹੋਬਾਰਟ ਵਿੱਚ ਸੈਂਕੜੇ ਲੋਕਾਂ ਨੇ ਸੀਨੋਟਾਫ ‘ਚ ਇਕੱਠੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਵੱਖ ਵੱਖ ਥਾਈਂ ਪਰੇਡਾਂ ਵੀ ਕਰਵਾਈਆਂ ਗਈਆਂ।


Source link

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …