Breaking News
Home / Punjabi News / ਇੰਡੋਨੇਸ਼ੀਆ ਦੇ ਮੇਰਾਪੀ ਜਵਾਲਾਮੁਖੀ ’ਚੋਂ ਫੁੱਟਿਆ ਲਾਵਾ, 500 ਲੋਕ ਕੱਢੇ

ਇੰਡੋਨੇਸ਼ੀਆ ਦੇ ਮੇਰਾਪੀ ਜਵਾਲਾਮੁਖੀ ’ਚੋਂ ਫੁੱਟਿਆ ਲਾਵਾ, 500 ਲੋਕ ਕੱਢੇ

ਜਕਾਰਤਾ, 7 ਜਨਵਰੀ

ਇੰਡੋਨੇਸ਼ੀਆ ਦੇ ਮੇਰਾਪੀ ਪਰਬਤ ‘ਤੇ ਅੱਜ ਸਵੇਰੇ ਜਵਾਲਾਮੁਖੀ ਫੁੱਟਿਆ। ਇਸ ਦੌਰਾਨ ਕਰੀਬ 500 ਤੋਂ ਵੱਧ ਲੋਕਾਂ ਨੂੰ ਉਸ ਇਲਾਕੇ ਵਿੱਚੋਂ ਕੱਢ ਲਿਆ ਗਿਆ। ਭੂ-ਵਿਗਿਆਨਕ ਆਫ਼ਤ ਤਕਨਾਲੋਜੀ ਖੋਜ ਤੇ ਵਿਕਾਸ ਕੇਂਦਰ ਵੱਲੋਂ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਕ ਲਾਵਾ ਇਕ ਕਿਲੋਮੀਟਰ ਤੋਂ ਘੱਟ (0.6 ਮੀਲ) ਤੱਕ ਫੈਲਿਆ। ਸਥਾਨਕ ਪ੍ਰਸ਼ਾਸਨ ਨੇ ਅੱਜ ਜਾਵਾ ਟਾਪੂ ‘ਤੇ ਮਾਗੇਲੰਗ ਜ਼ਿਲ੍ਹੇ ਵਿੱਚ ਇਸ ਪਰਬਤ ‘ਤੇ ਰਹਿੰਦੇ 500 ਤੋਂ ਵੱਧ ਲੋਕਾਂ ਨੂੰ ਉੱਥੋਂ ਕੱਢ ਲਿਆ। ਯੋਗਯਾਕਰਤਾ ਦੇ ਜਵਾਲਾਮੁਖੀ ਤੇ ਭੂ-ਵਿਗਿਆਨਕ ਖ਼ਤਰਾ ਘਟਾਉਣ ਵਾਲੇ ਕੇਂਦਰ ਦੇ ਮੁਖੀ ਹੈਨਿਕ ਹੁਮਾਇਦਾ ਨੇ ਇਕ ਬਿਆਨ ਵਿਚ ਕਿਹਾ ਕਿ ਹੁਣ ਤੱਕ ਸੰਭਾਵੀ ਖ਼ਤਰਾ ਪੰਜ ਕਿਲੋਮੀਟਰ (ਤਿੰਨ ਮੀਲ) ਤੋਂ ਜ਼ਿਆਦਾ ਨਹੀਂ ਹੈ।
-ਏਪੀ


Source link

Check Also

‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ ‘ਚ ਦਿਖਾਉਣ ਦਾ ਫ਼ੈਸਲਾ 

‘Satluj’ movie : ਪੰਜਾਬ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਕਾਫੀ ਚਰਚਾ ਦਾ …