Home / Punjabi News / ਇਸ ਸਾਲ ਪੰਜਾਬ ਤੇ ਹਰਿਆਣਾ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਵਰਨਣਯੋਗ ਕਮੀ ਆਈ: ਕੇਂਦਰ

ਇਸ ਸਾਲ ਪੰਜਾਬ ਤੇ ਹਰਿਆਣਾ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਵਰਨਣਯੋਗ ਕਮੀ ਆਈ: ਕੇਂਦਰ

ਨਵੀਂ ਦਿੱਲੀ, 30 ਅਕਤੂਬਰ
15 ਸਤੰਬਰ ਤੋਂ ਹੁਣ ਤੱਕ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਪਿਛਲੇ ਸਾਲ ਦੀ ਇਸੇ ਮੁਕਾਬਲੇ ਕ੍ਰਮਵਾਰ 56 ਫੀਸਦੀ ਅਤੇ 40 ਫੀਸਦੀ ਦੀ ਕਮੀ ਆਈ ਹੈ। ਕੇਂਦਰ ਦੇ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਅਨੁਸਾਰ 15 ਸਤੰਬਰ ਤੋਂ 29 ਅਕਤੂਬਰ ਤੱਕ ਦਿੱਲੀ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਐੱਨਸੀਆਰ (ਰਾਸ਼ਟਰੀ ਰਾਜਧਾਨੀ ਖੇਤਰ) ਖੇਤਰਾਂ ਵਿੱਚ ਸਾਲ 2022 ਵਿੱਚ ਪਰਾਲੀ ਸਾੜਨ ਦੀਆਂ 13,964 ਘਟਨਾਵਾਂ ਹੋਈਆਂ, ਜੋ 2023 ਵਿੱਚ ਘਟ ਕੇ 6,391 ਰਹਿ ਗਈਆਂ। ਕਮਿਸ਼ਨ ਨੇ ਕਿਹਾ ਕਿ 2021 ਦੀ ਇਸੇ ਮਿਆਦ ਵਿੱਚ ਪਰਾਲੀ ਸਾੜਨ ਦੇ 11,461 ਮਾਮਲੇ ਸਾਹਮਣੇ ਆਏ ਸਨ।
ਪੰਜਾਬ ਵਿੱਚ ਇਸ ਸਾਲ 45 ਦਿਨਾਂ ਦੇ ਅਰਸੇ ਦੌਰਾਨ ਪਰਾਲੀ ਸਾੜਨ ਦੀਆਂ 5,254 ਘਟਨਾਵਾਂ ਹੋਈਆਂ, ਜਦੋਂ ਕਿ 2022 ਵਿੱਚ 12,112 ਅਤੇ 2021 ਵਿੱਚ 9,001 ਘਟਨਾਵਾਂ ਸਨ। ਇਹ ਕ੍ਰਮਵਾਰ 56.6 ਫੀਸਦੀ ਅਤੇ 41.6 ਫੀਸਦੀ ਦੀ ਕਮੀ ਨੂੰ ਦਰਸਾਉਂਦਾ ਹੈ। 45 ਦਿਨਾਂ ਦੀ ਮਿਆਦ ਦੇ ਦੌਰਾਨ ਇਸ ਸਾਲ ਹਰਿਆਣਾ ਵਿੱਚ ਪਰਾਲੀ ਸਾੜਨ ਦੇ 1,094 ਮਾਮਲੇ ਸਾਹਮਣੇ ਆਏ ਅਤੇ ਇਹ 2022 ਵਿੱਚ 1,813 ਅਤੇ 2021 ਵਿੱਚ 2,413 ਦੇ ਮੁਕਾਬਲੇ ਬਹੁਤ ਘੱਟ ਹੈ। ਇਹ ਕ੍ਰਮਵਾਰ 39.7 ਫੀਸਦੀ ਅਤੇ 54.7 ਫੀਸਦੀ ਦੀ ਕਮੀ ਨੂੰ ਦਰਸਾਉਂਦਾ ਹੈ।

The post ਇਸ ਸਾਲ ਪੰਜਾਬ ਤੇ ਹਰਿਆਣਾ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਵਰਨਣਯੋਗ ਕਮੀ ਆਈ: ਕੇਂਦਰ appeared first on punjabitribuneonline.com.


Source link

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …