Home / Punjabi News / ਸੁਪਰੀਮ ਕੋਰਟ ਨੇ ਪਟਾਕਿਆਂ ‘ਤੇ ਪਾਬੰਦੀ ਦੇ ਆਦੇਸ਼ ‘ਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ

ਸੁਪਰੀਮ ਕੋਰਟ ਨੇ ਪਟਾਕਿਆਂ ‘ਤੇ ਪਾਬੰਦੀ ਦੇ ਆਦੇਸ਼ ‘ਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ

ਸੁਪਰੀਮ ਕੋਰਟ ਨੇ ਪਟਾਕਿਆਂ ‘ਤੇ ਪਾਬੰਦੀ ਦੇ ਆਦੇਸ਼ ‘ਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ ‘ਤੇ ਰੋਕ ਲਗਾਉਣ ਦੇ ਇਰਾਦੇ ਨਾਲ ਕਾਲੀ ਪੂਜਾ ਮੌਕੇ ਪੱਛਮੀ ਬੰਗਾਲ ‘ਚ ਪਟਾਕਿਆਂ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦੇ

Image Courtesy :jagbani(punjabkesari)

ਕਲਕੱਤਾ ਹਾਈ ਕੋਰਟ ਦੇ ਆਦੇਸ਼ ‘ਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜੀਵਨ ਬਚਾਉਣਾ ਵੱਧ ਮਹੱਤਵਪੂਰਨ ਹੈ। ਜੱਜ ਧਨੰਜਯ ਵਾਈ ਚੰਦਰਚੂੜ ਅਤੇ ਜੱਜ ਇੰਦਰਾ ਬੈਨਰਜੀ ਦੀ ਬੈਂਚ ਨੇ ਕਿਹਾ ਕਿ ਤਿਉਹਾਰ ਮਹੱਤਵਪੂਰਨ ਹਨ ਪਰ ਇਸ ਸਮੇਂ ਮਹਾਮਾਰੀ ਦੇ ਦੌਰ ‘ਚ ‘ਜੀਵਨ ਹੀ ਖਤਰੇ’ ਚ ਹੈ। ਸੁਪਰੀਮ ਕੋਰਟ ਹਵਾ ਪ੍ਰਦੂਸ਼ਣ ਕਾਰਨ ਕਾਲੀ ਪੂਜਾ ਅਤੇ ਛਠ ਪੂਜਾ ਸਮੇਤ ਆਉਣ ਵਾਲੇ ਤਿਉਹਾਰਾਂ ਦੇ ਮੌਕਿਆਂ ‘ਤੇ ਪਟਾਕਿਆਂ ਦੀ ਵਰਤੋਂ ਅਤੇ ਉਨ੍ਹਾਂ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦੇ ਕਲਕੱਤਾ ਹਾਈ ਕੋਰਟ ਦੇ 5 ਨਵੰਬਰ ਦੇ ਫੈਸਲੇ ਵਿਰੁੱਧ ਗੌਤਮ ਰਾਏ ਅਤੇ ਬੜਾਬਜ਼ਾਰ ਫਾਇਰਵਰਕਰਜ਼ ਡੀਲਰਜ਼ ਐਸੋਸੀਏਸ਼ਨ ਦੀ ਅਪੀਲ ‘ਤੇ ਸੁਣਵਾਈ ਕਰ ਰਹੀ ਸੀ। ਕਾਲੀ ਪੂਜਾ ਦਾ ਤਿਉਹਾਰ ਸ਼ਨੀਵਾਰ ਨੂੰ ਮਨਾਇਆ ਜਾਵੇਗਾ।
ਬੈਂਚ ਨੇ ਕਿਹਾ,”ਅਸੀਂ ਸਾਰੇ ਇਸ ਸਥਿਤੀ ‘ਚ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਾਂ ਅਤੇ ਸਾਡੇ ਸਾਰਿਆਂ ਦੇ ਘਰਾਂ ‘ਚ ਬਜ਼ੁਰਗ ਹਨ। ਇਸ ਸਮੇਂ ਅਸੀਂ ਅਜਿਹੀ ਸਥਿਤੀ ‘ਚ ਹਾਂ, ਜਿੱਥੇ ਜ਼ਿੰਦਗੀ ਬਚਾਉਣਾ ਵੱਧ ਮਹੱਤਵਪੂਰਨ ਹੈ ਅਤੇ ਹਾਈ ਕੋਰਟ ਜਾਣਦਾ ਹੈ ਕਿ ਉੱਥੇ ਕਿਸ ਚੀਜ਼ ਦੀ ਜ਼ਰੂਰਤ ਹੈ।” ਬੈਂਚ ਨੇ ਕਿਹਾ ਕਿ ਹਾਈ ਕੋਰਟ ਨੇ ਨਾਗਰਿਕਾਂ, ਵਿਸ਼ੇਸ਼ ਕਰ ਕੇ ਸੀਨੀਅਰ ਨਾਗਰਿਕਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਹੈ ਜੋ ਸ਼ਾਇਦ ਬੀਮਾਰ ਹੋਣ। ਹਾਈ ਕੋਰਟ ਨੇ ਛਠ ਅਤੇ ਕਾਰਤਿਕ ਪੂਜਾ ਦੌਰਾਨ ਵੀ ਪਟਾਕਿਆਂ ‘ਤੇ ਪਾਬੰਦੀ ਲੱਗੀ ਰਹਿਣ ਦਾ ਨਿਰਦੇਸ਼ ਦਿੱਤਾ ਸੀ ਅਤੇ ਕਿਹਾ ਸੀ ਕਿ ਪੰਡਾਲ ‘ਚ ਪ੍ਰਵੇਸ਼ ਬਾਰੇ ਦੁਰਗਾ ਪੂਜਾ ਦੌਰਾਨ ਨਿਆਇਕ ਆਦੇਸ਼ਾਂ ‘ਚ ਦਿੱਤੇ ਗਏ ਦਿਸ਼ਾ-ਨਿਰਦੇਸ਼ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਰਾਜ ਸਰਕਾਰ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਪੁਲਸ ਨੂੰ ਇਹ ਯਕੀਨੀ ਕਰਨ ਲਈ ਕਿਹਾ ਸੀ ਕਿ ਹੋਰ ਤਿਉਹਾਰਾਂ ‘ਤੇ ਵੀ ਇਨ੍ਹਾਂ ਮਾਪਦੰਡਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਅਦਾਲਤ ਨੇ ਵਿਸਰਜਨ ਦੌਰਾਨ ਜਲੂਸ ਕੱਢਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਕਾਲੀ ਪੂਜਾ ਦੇ 300 ਵਰਗ ਮੀਟਰ ਦੇ ਪੰਡਾਲਾਂ ‘ਚ 15 ਵਿਅਕਤੀਆਂ ਅਤੇ ਇਸ ਤੋਂ ਵੱਡੇ ਪੰਡਾਲ ‘ਚ 45 ਵਿਅਕਤੀਆਂ ਨੂੰ ਪ੍ਰਵੇਸ਼ ਦੀ ਮਨਜ਼ੂਰੀ ਹੋਵੇਗੀ।

News Credit :jagbani(punjabkesari)

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …