Home / Punjabi News / ਆਈਪੀਐੱਲ: ਕੋਲਕਾਤਾ ਤੇ ਹੈਦਰਾਬਾਦ ਵਿਚਾਲੇ ਫਾਈਨਲ ਮੁਕਾਬਲਾ ਐਤਵਾਰ ਨੂੰ

ਆਈਪੀਐੱਲ: ਕੋਲਕਾਤਾ ਤੇ ਹੈਦਰਾਬਾਦ ਵਿਚਾਲੇ ਫਾਈਨਲ ਮੁਕਾਬਲਾ ਐਤਵਾਰ ਨੂੰ

ਚੇਨੱਈ, 25 ਮਈ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਐਤਵਾਰ ਨੂੰ ਇਥੇ ਸ਼ਾਮ 7:30 ਵਜੇ ਸ਼ੁਰੂ ਹੋਣ ਵਾਲੇ ਫਾਈਨਲ ਵਿੱਚ ਇੱਕ ਪਾਸੇ ਕ੍ਰਿਕਟ ਰਣਨੀਤੀਕਾਰ ਗੌਤਮ ਗੰਭੀਰ ਦੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਹੋਵੇਗੀ ਜਦਕਿ ਦੂਜੇ ਪਾਸੇ ਹਮਲਾਵਰ ਬੱਲੇਬਾਜ਼ੀ ਦੀ ਨਵੀਂ ਪਰਿਭਾਸ਼ਾ ਲਿਖਣ ਵਾਲੇ ਪੈਟ ਕਮਿਨਸ ਦੀ ਸਨਰਾਈਜ਼ਰਜ਼ ਹੈਦਰਾਬਾਦ (ਐੱਸਆਰਐੱਚ) ਹੋਵੇਗੀ। ਆਮ ਤੌਰ ’ਤੇ ਖੇਡ ਮੁਕਾਬਲੇ ਕਪਤਾਨਾਂ ਅਤੇ ਉਨ੍ਹਾਂ ਦੀਆਂ ਟੀਮਾਂ ਵਿਚਾਲੇ ਹੁੰਦੇ ਹਨ ਪਰ ਇਹ ਫਾਈਨਲ ਵੱਖਰਾ ਹੈ। ਇਕ ਪਾਸੇ ਗੰਭੀਰ ਦਾ ਦਿਮਾਗ ਹੈ ਅਤੇ ਦੂਜੇ ਪਾਸੇ ਆਸਟਰੇਲਿਆਈ ਕਪਤਾਨ ਹੈ ਜਿਸ ਨੇ ਟੀਮ ਨੂੰ ਵੱਖਰਾ ਨਜ਼ਰੀਆ ਦਿੱਤਾ ਹੈ। ਕੋਲਕਾਤਾ ਦੇ ਕਪਤਾਨ ਵਜੋਂ ਆਪਣਾ ਦੂਜਾ ਆਈਪੀਐਲ ਫਾਈਨਲ ਖੇਡਣ ਜਾ ਰਿਹਾ ਸ਼੍ਰੇਅਸ ਅਈਅਰ ਇਸ ਮੈਚ ਵਿੱਚ ਸਹਾਇਕ ਭੂਮਿਕਾ ਵਿੱਚ ਨਜ਼ਰ ਆ ਰਿਹਾ ਹੈ। ਦਹਾਕਾ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਕਮਿਨਸ ਅਜਿਹਾ ਕਪਤਾਨ ਬਣ ਜਾਵੇਗਾ ਜੋ ਛੇ ਮਹੀਨਿਆਂ ਦੇ ਅੰਦਰ ਇੱਕ ਰੋਜ਼ਾ ਵਿਸ਼ਵ ਕੱਪ, ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਐਸ਼ੇਜ਼ ਜਿੱਤ ਲਵੇਗਾ। ਹੁਣ ਜੇ ਉਹ ਹੈਦਰਾਬਾਦ ਨੂੰ ਆਈਪੀਐੱਲ ਦਾ ਖਿਤਾਬ ਵੀ ਦਿਵਾ ਦਿੰਦਾ ਹੈ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ। -ਪੀਟੀਆਈ

The post ਆਈਪੀਐੱਲ: ਕੋਲਕਾਤਾ ਤੇ ਹੈਦਰਾਬਾਦ ਵਿਚਾਲੇ ਫਾਈਨਲ ਮੁਕਾਬਲਾ ਐਤਵਾਰ ਨੂੰ appeared first on Punjabi Tribune.


Source link

Check Also

ਟੀ-20 ਵਿਸ਼ਵ ਕੱਪ ਦੌਰਾਨ ਧੜੇਬੰਦੀ ਨੇ ਪਾਕਿਸਤਾਨ ਟੀਮ ਦਾ ਬੇੜਾ ਗਰਕ ਕੀਤਾ: ਸੂਤਰ

ਕਰਾਚੀ, 15 ਜੂਨ ਪਾਕਿਸਤਾਨ ਦੇ ਟੀ-20 ਵਿਸ਼ਵ ਕੱਪ ਤੋਂ ਛੇਤੀ ਬਾਹਰ ਹੋਣ ਦਾ ਦੋਸ਼ ਟੀਮ …