ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਦਿਨੀ ਐਡਮਿੰਟਨ ਦੇ ਵਿਚ ਸਿੱਖ ਹੈਰੀਟੇਜ ਦੇ ਨਾ ਦਾ ਮੇਲਾ ਰਿੱਕ ਸੈਟਰ ਦੀਆਂ ਖੁੱਲੀਆਂ ਗਰਾਊਡਾ ਵਿਚ ਹੋਇਆ ਸੀ ਜਿਸ ਵਿਚ ਆਮ ਆਦਮੀ ਪਾਰਟੀ ਦੇ ਨੌਜਵਾਨਾਂ ਦੇ ਵੱਲੋ ਆਪਣਾ ਟੈਟ ਲਾ ਕੇ ਪਾਰਟੀ ਦੇ ਸਪੋਟਰਾਂ ਦੀ ਭਰਤੀ ਕੀਤੀ ਗਈ ਸੀ।ਇਸ ਟੈਟ ਵਿਚ ਹੀ ਆਮ ਆਦਮੀ ਪਾਰਟੀ ਦੇ ਨੌਜਵਾਨਾਂ ਦੇ ਵੱਲੋ ਦੁੱਧ ਸੋਡੇ ਦੀ ਸੇਵਾ ਵੀ ਸਾਰਾ ਦਿਨ ਕੀਤੀ ਗਈ ਸੀ।ਨੌਜਵਾਨ ਆਗੂ ਲਖਵੀਰ ਸਿੰਘ ਭੱਟੀ ਨੇ ਦੱਸਿਆ ਕਿ ਅਸੀ ਜਿੱਥੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋ ਕੀੱੇ ਹੋਏ ਕੰਮ ਲੋਕਾਂ ਨੂੰ ਦੱਸ ਰਹੇ ਹਾ।ਉਥੇ ਹੀ ਮਿਸਨ 2017 ਪੰਜਾਬ ਵਿਧਾਨ ਸਭਾ ਦੀ ਚੋਣ ਦੇ ਲਈ ਕਮਰ ਕੱਸੇ ਕੱਸ ਕੇ ਹੋਰ ਨੌਜਵਾਨਾਂ ਦੀ ਭਰਤੀ ਕਰ ਰਹੇ ਤਾ ਜੋ ਆਉਣ ਵਾਲੀਆਂ ਚੋਣਾਂ ਦੇ ਵਿਚ ਪੰਜਾਬ ਦੇ ਉਜੱਲ ਭਵਿੱਖ ਦੇ ਲਈ ਇਮਾਨਦਾਰ ਲੋਕਾਂ ਨੂੰ ਅੱਗੇਨਲਿਆ ਸਕੀਏ ਤੇ ਭਰਿਸਟਾਂ ਦੀ ਲੋਟੂ ਸਰਕਾਰ ਤੇ ਭਾਈ ਵਾਲਾ ਦਾ ਬੋਰੀ ਬਿਸਤਰਾ ਗੋਲ ਕਰ ਸਕੀਏ ਇਸ ਸਮੇ ਸੁੱਖ ਢਿੱਲੋ,ਸੋਨੀ ਢਿੱਲੋ,ਗੋਪੀ ਸੰਧੂ,ਸੈਮਰੂਪ ਰਾਏ,ਟਿੱਕੂ ਗਰੇਵਾਲ,ਜੱਸਾ ਢਿੱਲੋ,ਹਰਜਿੰਦਰ ਬੰਮਰਾ,ਕੇਵਲ ਸਿੰਘ ਸੰਧੂ ਨੇ ਪੂਰੀ ਤਨ ਦੇਹੀ ਨਾਲ ਸਾਰਾ ਦਿਨ ਸੇਵਾ ਕਰਕੇ ਲੋਕਾਂ ਦੇ ਫਾਰਮ ਭਰੇ ਸਨ ਲੋਕਾਂ ਵਿਚ ਪੰਜਾਬ ਸਰਕਾਰ ਦੀ ਗੋਡਣੀ ਲਾਉਣ ਦੇ ਲਈ ਬਹੁਤ ਹੀ ਉਤਸਾਹ ਸੀ।ਲਖਵੀਰ ਨੇ ਗੱਲਬਾਤ ਕਰਦਿਆ ਦੱਸਿਆ ਕਿ ਚੋਣਾਂ ਦੇ ਨੇੜੇ ਆ ਕੇ ਪ੍ਰਵਾਸੀ ਭਾਰਤੀਆਂ ਦੀ ਇਕ ਇਕ ਪੰਜਾਬ ਨੂੰ ਕੀਤੀ ਗਈ ਫੋਨ ਕਾਲ ਨਾਲ ਚੋਣ ਨਤੀਜਿਆ ਦਾ ਰੁੱਖ ਮੋੜ ਕੇ ਰੱਖ ਸਕਦੀ ਹੈ।
Check Also
28th Calgary Nagar Kirtan
Hundreds and thousands attended the 28th Calgary Nagar Kirtan held last week. Alberta …
Asian Tribune Your Multilingual Newspaper covering World and local news News