Home / Punjabi News / ‘ਅਸੀਂ ਕਿਸਾਨ ਹਾਂ, ਅਤਿਵਾਦੀ ਨਹੀਂ’: ਕੋਲਕਾਤਾ ’ਚ ਦੁਰਗਾ ਪੂਜਾ ਪੰਡਾਲ ’ਚ ਖੇਤੀ ਕਾਨੂੰਨ ਅੰਦੋਲਨ ਨੂੰ ਦਰਸਾਇਆ

‘ਅਸੀਂ ਕਿਸਾਨ ਹਾਂ, ਅਤਿਵਾਦੀ ਨਹੀਂ’: ਕੋਲਕਾਤਾ ’ਚ ਦੁਰਗਾ ਪੂਜਾ ਪੰਡਾਲ ’ਚ ਖੇਤੀ ਕਾਨੂੰਨ ਅੰਦੋਲਨ ਨੂੰ ਦਰਸਾਇਆ

‘ਅਸੀਂ ਕਿਸਾਨ ਹਾਂ, ਅਤਿਵਾਦੀ ਨਹੀਂ’: ਕੋਲਕਾਤਾ ’ਚ ਦੁਰਗਾ ਪੂਜਾ ਪੰਡਾਲ ’ਚ ਖੇਤੀ ਕਾਨੂੰਨ ਅੰਦੋਲਨ ਨੂੰ ਦਰਸਾਇਆ

ਕੋਲਕਾਤਾ, 6 ਅਕਤੂਬਰ

ਕੋਲਕਾਤਾ ਦੇ ਇੱਕ ਪ੍ਰਸਿੱਧ ਦੁਰਗਾ ਪੰੰਡਾਲ ਵਿੱਚ ਇਸ ਸਾਲ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਹਿੰਸਾ ਦੌਰਾਨ ਹੋਈ ਕਿਸਾਨਾਂ ਦੀ ਮੌਤ ਬਾਰੇ ਵੀ ਦਰਸਾਇਆ ਜਾ ਰਿਹਾ ਹੈ। ਕਿਸਾਨਾਂ ਦੇ ਸੰਘਰਸ਼ ਨੂੰ ਦਰਸਾਉਣ ਲਈ ਸ਼ਹਿਰ ਦੇ ਉੱਤਰੀ ਇਲਾਕੇ ਵਿੱਚ ਦਮਦਮ ਪਾਰਕ ਭਾਰਤ ਚੱਕਰ ਪੰਡਾਲ ਦੇ ਪ੍ਰਵੇਸ਼ ਦੁਆਰ ‘ਤੇ ਟਰੈਕਟਰ ਦੇ ਵੱਡ-ਅਕਾਰੀ ਚਿੱਤਰ ਦੀ ਵਰਤੋਂ ਕੀਤੀ ਜਾ ਰਹੀ ਹੈ।

ਪੰਡਾਲ ਵਿੱਚ ਇੱਕ ਪੋਸਟਰ ‘ਤੇ ਲਿਖਿਆ ਹੋਇਆ ਹੈ, ‘ਅਸੀਂ ਕਿਸਾਨ ਹਾਂ, ਅਤਿਵਾਦੀ ਨਹੀਂ, ਕਿਸਾਨ ਅੰਨ ਸੈਨਿਕ ਹਨ।’ ਪੂਜਾ ਕਮੇਟੀ ਦੇ ਸੈਕਟਰੀ ਪ੍ਰਤੀਕ ਚੌਧਰੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੋ ਰਹੇ ਦਮਨ ਨੂੰ ਦੇ ਮੁੱਦੇ ਨੂੰ ਉਭਾਰਨਾ ਚਾਹੁੰਦੇ ਹਨ। ਫੁਟਪਾਥਾਂ ‘ਤੇ ਕਾਰ ਅਤੇ ਰਸਤੇ ‘ਤੇ ਪਏ ਕਿਸਾਨਾਂ ਦੇ ਚਿੱਤਰ ਬਣਾਏ ਗਏ ਹਨ, ਜਿਨ੍ਹਾਂ ਦੇ ਨਾਲ ‘ਬੰਗਾਲੀ ਭਾਸ਼ਾ’ ਵਿੱਚ ਇੱਕ ਲਾਈਨ ‘ਮੋਟਰਗਾੜੀ ਉੜਾਏ ਧੂਲੋ ਨੀਚੇ ਪੋਰੇ ਚਾਸ਼ੀਗੁਲੋ’, ਜਿਸ ਦਾ ਅਰਥ ਹੈ ਕਿ ‘ਕਾਰ ਧੂੜ ਉਡਾਉਂਦੀ ਹੋਈ ਅੱਗੇ ਲੰਘ ਗਈ ਜਦੋਂ ਉਸ ਦੇ ਟਾਇਰਾਂ ਹੇਠ ਕਿਸਾਨ ਆਏ ਸਨ, ਲਿਖੀ ਹੋਈ ਹੈ। ਕਿਸਾਨਾਂ ਪ੍ਰਦਰਸ਼ਨ ਸਥਾਨ ਦੇ ਚਿੰਨ੍ਹ ਵਜੋਂ ਪੰਡਾਲ ਦੇ ਮੈਦਾਨ ‘ਚ ਵਿੱਚ ਸੈਂਕੜੇ ਸੈਂਡਲ/ਚੱਪਲਾਂ ਵੀ ਰੱਖੇ ਹੋਏ ਹਨ। -ਪੀਟੀਆਈ


Source link

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …