Home / Community-Events / ਅਲਬਰਟਾ ਵਿਚ ਕਾਰਫੈਟਾਨਿਲ ਨਾਲ 15 ਵਿਅਕਤੀਆਂ ਦੀ ਮੌਤ

ਅਲਬਰਟਾ ਵਿਚ ਕਾਰਫੈਟਾਨਿਲ ਨਾਲ 15 ਵਿਅਕਤੀਆਂ ਦੀ ਮੌਤ

naloxone-jpg-size-xxlarge-promoਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਵਿਚ ਕਾਰਫੈਟਾਨਿਲ ਨਾਲ ਸਾਲ 2016 ਵਿਚ 15ਵਿਅਕਤੀਆਂ ਦੀ ਮੌਤ ਹੋ ਗਈ ਹੈ।ਅਲਬਰਟਾ ਦੀ ਮੈਡੀਕਲ ਚੀਫ ਅਫਸਰ ਕੈਰਨ ਗਰਿਮਸਰੁਡ ਦੇ ਦੱਸਣ ਅਂਨੁਸਾਰ ਇਹ ਫੈਟਾਨਿਲ ਤੋ 100 ਗੁਣਾ ਵੱਧ ਨਸੀਲੀ ਹੈ।ਇਹਨਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸਦੀ ਅਲਬਰਟਾ ਵਿਚ ਬਹੁਤ ਹੀ ਤੇਜੀ ਨਾਲ ਫੈਲਾਉ ਹੋ ਰਿਹਾ ਹੈ।ਸਤੱਬਰ ਤੇ ਨਵੰਬਰ ਵਿਚ ਹੀ 15 ਵਿਅਕਤੀ ਮੌਤ ਦੇ ਮੂੰਹ ਵਿਚ ਜਾ ਪਏ ਹਨ।ਮੈਡੀਕਲ ਚੀਫ ਨੇ ਕਿਹਾ ਕਿ ਮੈਨੂੰ ਇਹਨਾ ਕਾਰਫੈਟਾਨਿਲ ਦੀ ਵਰਤੋ ਨਾਲ ਵੱਧ ਰਹੀਆਂ  ਮੌਤਾਂ ਦੀ ਘੋਖ ਕਰਨ ਤੇ ਪਤਾ ਲੱਗਿਆ ਹੈ ਕਿ ਲੋਕਾਂ ਨੂੰ ਇਸ ਨਸੇ ਤੋ ਸਾਵਧਾਨ ਕਰਨ ਦੀ ਜਰੂਰਤ ਹੈ।ਸਾਰੇ ਹੀ ਅਲਬਰਟਾ ਨਿਵਾਸੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਾਰਫੈਟਾਨਿਲ ਨਾਮ ਦਾ ਨਸਾ ਇਹ ਸਾਰੇ ਹੀ ਪਿੰਡਾ ਸਹਿਰਾ ਵਿਚ ਤੇਜੀ ਨਾਲ ਵੱਧ ਇਹਾ ਹੈ।ਇਸ ਸਾਲ ਦੇ ਸਤੰਬਰ ਤੱਕ ਫੈਟਾਨਿਲ ਦੀ ਵਧੇਰੇ ਮਾਤਰਾ ਵਿਚ ਵਰਤੋ ਕਰਕੇ ਮਰਨ ਵਾਲਿਆ ਦੀ ਗਿਣਤੀ 193 ਹੋ ਗਈ ਹੈ।ਜਦ ਕਿ 2015 ਵਿਚ 205 ਮੌਤਾਂ ਹੋਈਆ ਸਨ।ਜੇ ਤੁਸੀ ਦੇਖਦੇ ਹੋ ਕਿ ਤੁਹਾਡੇ ਸਾਹਮਣੇ ਕਿਸੇ ਨੇ ਵੱਧ ਮਾਤਰਾ ਵਿਚ ਨਦਾ ਕਰ ਲਿਆ ਹੈ ਤਾ ਬਿਨਾ ਕਿਸੇ ਦੇਰੀ ਤੋ 911 ਤੇ ਕਾਲ ਕਰੋ।ਇਸ ਦਾ ਨਸਾ ਘਟਾਉਣ ਦੇ ਲਈ ਨੈਲੋਔਕਸੀਨੀ ਦੀ ਕਿੱਟ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ ਇਸ ਦੀ ਵਰਤੋ ਕਰਨੀ ਵੀ ਤਹਾਣੂ ਆਉਣੀ ਚਾਹੀਦੀ ਹੈ।ਇਹ ਇਕ ਕੰਮ ਚਲਾਊ ਤਰੀਕਾ ਹੈ 911 ਕਾਲ ਤਾ ਕਰਨੀ ਹੀ ਚਾਹੀਦੀ ਹੈ।ਇਸ ਨਸੇ ਤੋ ਬੱਚਣ ਦੇ ਲਈ ਤੁਸੀ ਕਿਸੇ ਵੀ ਸਮੇ ਕਿਸੇ ਵੀ ਦਿਨ 1-866-332-2322 ਤੇ ਕਾਲ ਕਰਕੇ ਜਾ 811 ਹੈਲਥ ਲਿੰਕ ਤੋ ਮਦਦ ਲਵੋ।

Check Also

28th Calgary Nagar Kirtan

    Hundreds and thousands attended the 28th Calgary Nagar Kirtan held last week. Alberta …