Home / Punjabi News / ਅਮਰੀਕਾ ’ਚ ਤਬਾਹੀ ਮਚਾ ਰਿਹਾ ਹੈ ਬਰਫ਼ੀਲਾ ਤੂਫਾਨ, 4900 ਉਡਾਣਾਂ ਰੱਦ

ਅਮਰੀਕਾ ’ਚ ਤਬਾਹੀ ਮਚਾ ਰਿਹਾ ਹੈ ਬਰਫ਼ੀਲਾ ਤੂਫਾਨ, 4900 ਉਡਾਣਾਂ ਰੱਦ

ਵਾਸ਼ਿੰਗਟਨ, 28 ਦਸੰਬਰ

ਅਮਰੀਕਾ ‘ਚ ਕਹਿਰ ਢਾਹ ਰਹੇ ਬਰਫ਼ੀਲੇ ਤੂਫਾਨ ਨੇ ਸਾਰਾ ਜਨ ਜੀਵਨ ਡਾਵਾਂ-ਡੋਲ ਕਰ ਦਿੱਤਾ ਹੈ। ਤੂਫਾਨ ਨੇ ਪੂਰੇ ਅਮਰੀਕਾ ਵਿੱਚ ਤਬਾਹੀ ਮਚਾ ਦਿੱਤੀ ਹੈ। ਪਿਛਲੇ 24 ਘੰਟਿਆਂ ਵਿੱਚ 4,900 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦੋਂ ਕਿ 4,400 ਤੋਂ ਵੱਧ ‘ਚ ਦੇਰੀ ਹੋਈ ਹੈ। 22 ਦਸੰਬਰ ਨੂੰ ਤੂਫਾਨ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਭਰ ਵਿੱਚ 20,000 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਬਿਜਲੀ ਸਪਲਾਈ ਨਹੀਂ ਮਿਲ ਰਹੀ ਤੇ ਆਵਾਜਾਈ ਠੱਪ ਹੋ ਗਈ ਹੈ। ਹੁਣ ਤੱਕ 60 ਵਿਅਕਤੀਆਂ ਦੀ ਇਸ ਬਰਫ਼ੀਲੇ ਤੂਫਾਨ ਕਾਰਨ ਮੌਤ ਹੋ ਚੁੱਕੀ ਹੈ।


Source link

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …