Home / Punjabi News / UP ਤੇ ਬਿਹਾਰ ‘ਚ ਆਸਮਾਨੀ ਆਫਤ, ਬਾਰਿਸ਼ ਨੇ ਤੋੜੇ ਸਾਰੇ ਰਿਕਾਰਡ

UP ਤੇ ਬਿਹਾਰ ‘ਚ ਆਸਮਾਨੀ ਆਫਤ, ਬਾਰਿਸ਼ ਨੇ ਤੋੜੇ ਸਾਰੇ ਰਿਕਾਰਡ

UP ਤੇ ਬਿਹਾਰ ‘ਚ ਆਸਮਾਨੀ ਆਫਤ, ਬਾਰਿਸ਼ ਨੇ ਤੋੜੇ ਸਾਰੇ ਰਿਕਾਰਡ

ਪਟਨਾ/ਲਖਨਊ— ਬਿਹਾਰ ‘ਚ ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ। ਹੜ੍ਹ ਅਤੇ ਬਾਰਿਸ਼ ਕਾਰਨ ਸੂਬੇ ਵਿਚ ਹੁਣ ਤਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ‘ਚ ਵੀ ਭਾਰੀ ਬਾਰਿਸ਼ ਨੇ ਮੁਸੀਬਤ ਦਾ ਰੂਪ ਧਾਰਨ ਕਰ ਲਿਆ ਹੈ। ਬਾਰਿਸ਼ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉੱਤਰ ਪ੍ਰਦੇਸ਼ ‘ਚ 80 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਿਹਾਰ ਅਤੇ ਉੱਤਰ ਪ੍ਰਦੇਸ਼ ‘ਚ ਕੁੱਲ ਮਿਲਾ ਕੇ 109 ਲੋਕਾਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਆਉਣ ਵਾਲੇ 24 ਘੰਟੇ ਦੋਹਾਂ ਹੀ ਸੂਬਿਆਂ ‘ਤੇ ਹੋਰ ਵੀ ਭਾਰੀ ਪੈ ਸਕਦੇ ਹਨ। ਬਾਰਿਸ਼ ਕਾਰਨ ਪ੍ਰਭਾਵਿਤ ਸੂਬਿਆਂ ਦੇ ਇਲਾਕਿਆਂ ‘ਚ ਸਕੂਲ-ਕਾਲਜ ਬੰਦ ਰਹਿਣਗੇ।
ਬਿਹਾਰ ‘ਚ ਸਤੰਬਰ ਦਾ ਮਹੀਨਾ 102 ਸਾਲਾਂ ‘ਚ ਸਭ ਤੋਂ ਜ਼ਿਆਦਾ ਮੁਸੀਬਤ ਵਾਲਾ ਬਣਨ ਜਾ ਰਿਹਾ ਹੈ। ਇੱਥੇ ਬਾਰਿਸ਼ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜਿਆ ਹੈ। ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਕੁਦਰਤ ਦਾ ਕਹਿਰ ਅਜੇ ਥਮ੍ਹਣ ਦਾ ਆਸਾਰ ਨਹੀਂ ਹੈ। ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਵੱਡੇ ਪੱਧਰ ‘ਤੇ ਕਈ ਖੇਤਰ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਏ ਹਨ, ਜਿਸ ਨਾਲ ਰੇਲ ਆਵਾਜਾਈ, ਸੜਕੀ ਆਵਾਜਾਈ, ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਬਿਹਾਰ ਸਰਕਾਰ ਨੇ ਰਾਹਤ ਅਤੇ ਬਚਾਅ ਕੰਮ ਲਈ ਕੇਂਦਰ ਨੂੰ ਹਵਾਈ ਫੌਜ ਦੇ 2 ਹੈਲੀਕਾਪਟਰ ਉਪਲੱਬਧ ਕਰਾਉਣ ਦੀ ਬੇਨਤੀ ਕੀਤੀ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਹਵਾਈ ਫੌਜ ਤੋਂ ਪਾਣੀ ਨਾਲ ਭਰੇ ਇਲਾਕਿਆਂ ਤੋਂ ਪਾਣੀ ਕੱਢਣ ਵਾਲੀ ਮਸ਼ੀਨ ਉਪਲੱਬਧ ਕਰਾਉਣ ਨੂੰ ਕਿਹਾ ਹੈ।
ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਨਾਲ ਠੱਪ ਹੈ। ਆਫਤ ਪ੍ਰਬੰਧਨ ਟੀਮਾਂ ਲਗਾਤਾਰ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਲੈ ਜਾਣ ਦਾ ਕੰਮ ਕਰ ਰਹੀਆਂ ਹਨ। ਨਾਲ ਹੀ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦਾ ਕੰਮ ਵੀ ਜੰਗੀ ਪੱਧਰ ‘ਤੇ ਚਲਾਇਆ ਜਾ ਰਿਹਾ ਹੈ। ਹੜ੍ਹ ਅਤੇ ਬਾਰਿਸ਼ ਨੇ ਕਈ ਇਲਾਕਿਆਂ ਦੀ ਸੂਰਤ ਦੀ ਬਦਲ ਦਿੱਤੀ ਹੈ। ਹੜ੍ਹ ਕਾਰਨ ਕਈ ਟਰੇਨਾਂ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਤਾਂ ਕੁਝ ਟਰੇਨਾਂ ਦੇ ਰੱਦ ਕੀਤੇ ਜਾਣ ਦੀ ਖ਼ਬਰ ਹੈ।

Check Also

ਸਲਮਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ’ਚ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਮੁੰਬਈ, 7 ਮਈ ਮੁੰਬਈ ਪੁਲੀਸ ਨੇ ਪਿਛਲੇ ਮਹੀਨੇ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਗੋਲੀਆਂ …