ਨਵੀਂ ਦਿੱਲੀ, 7 ਮਾਰਚ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਹਰ ਨਾਗਰਿਕ ਨੂੰ ਸਰਕਾਰ ਦੇ ਕਿਸੇ ਵੀ ਫ਼ੈਸਲੇ ਦੀ ਆਲੋਚਨਾ ਕਰਨ ਦਾ ਅਧਿਕਾਰ ਹੈ। ਸਿਖਰਲੀ ਅਦਾਲਤ ਨੇ ਇਹ ਟਿੱਪਣੀ ਮਹਾਰਾਸ਼ਟਰ ਦੇ ਇੱਕ ਪ੍ਰੋਫੈਸਰ ਖ਼ਿਲਾਫ਼ ਦਰਜ ਐੱਫਆਈਆਰ ਖਾਰਜ ਕਰਦਿਆਂ ਕੀਤੀ। ਪ੍ਰੋਫੈਸਰ ਜਾਵੇਦ ਅਹਿਮਦ ਹਾਜਮ ਨੇ ਵਟਸਐਪ ’ਤੇ ਧਾਰਾ 370 ਰੱਦ ਕਰਨ …
Read More »ਜੰਮੂ-ਕਸ਼ਮੀਰ ਦੀ ਅਦਾਲਤ ਨੇ ਤੇਜ਼ਾਬ ਹਮਲੇ ਦੇ ਦੋਸ਼ੀ ਨੂੰ ਉਮਰ ਕੈਦ ਤੇ 40 ਲੱਖ ਰੁਪਏ ਜੁਰਮਾਨਾ ਕੀਤਾ
ਸ੍ਰੀਨਗਰ, 6 ਮਾਰਚ ਇਥੋਂ ਦੀ ਅਦਾਲਤ ਨੇ 2022 ਵਿਚ ਤੇਜ਼ਾਬ ਹਮਲੇ ਦੇ ਮੁਲਜ਼ਮ ਸਾਜਿਦ ਰਾਥਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ 40 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਅਦਾਲਤ ਨੇ ਜੁਰਮਾਨੇ ਦੀ ਰਕਮ ਉਸ ਦੀ ਜਾਇਦਾਦ ਵਿੱਚੋਂ ਵਸੂਲਣ ਦੇ ਹੁਕਮ ਦਿੱਤੇ ਹਨ। ਪੀੜਤ ਦੇ …
Read More »ਦਸ ਆਈਏਐੱਸ ਤੇ 26 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 5 ਮਾਰਚ ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਦਸ ਆਈਏਐੱਸ ਤੇ 26 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਸਰਕਾਰ ਵੱਲੋਂ ਜਾਰੀ ਆਦੇਸ਼ ਅਨੁਸਾਰ ਆਈਏਐੱਸ ਅਧਿਕਾਰੀ ਦਲਜੀਤ ਸਿੰਘ ਮਾਂਗਟ ਨੂੰ ਸਕੱਤਰ ਲੋਕਪਾਲ, ਅੰਮ੍ਰਿਤ ਕੌਰ ਗਿੱਲ ਨੂੰ ਵਿਸ਼ੇਸ਼ ਸਕੱਤਰ …
Read More »ਵਿੱਤ ਮੰਤਰੀ ਪੰਜਾਬ ਵੱਲੋਂ 2,04,918 ਕਰੋੜ ਰੁਪਏ ਦਾ ਬਜਟ ਪੇਸ਼
ਚਰਨਜੀਤ ਭੁੱਲਰ ਚੰਡੀਗੜ੍ਹ, 5 ਮਾਰਚ ਪੰਜਾਬ ਵਿਧਾਨ ਸਭਾ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇ ਪੇਸ਼ ਕੀਤੇ ਗਏ ਵਿੱਤੀ ਸਾਲ 2024-25 ਦੇ ਬਜਟ ਵਿਚ ਅੱਜ ਨਾ ਕੋਈ ਨਵਾਂ ਟੈਕਸ ਲਾਇਆ ਗਿਆ ਅਤੇ ਨਾ ਹੀ ਵੋਟਰਾਂ ਨੂੰ ਲੁਭਾਉਣ ਲਈ ਕੋਈ ਨਵੇਂ ਐਲਾਨ ਕੀਤੇ ਗਏ। …
Read More »ਨੇਪਾਲ: ਪ੍ਰਚੰਡ ਨੇ ਨੇਪਾਲੀ ਕਾਂਗਰਸ ਨਾਲ ਭਾਈਵਾਲੀ ਤੋੜ ਕੇ ਓਲੀ ਨਾਲ ਗਠਜੋੜ ਕਰਨ ਦਾ ਫ਼ੈਸਲਾ ਕੀਤਾ
ਕਾਠਮੰਡੂ, 4 ਮਾਰਚ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨੇ ਮਤਭੇਦਾਂ ਕਾਰਨ ਨੇਪਾਲੀ ਕਾਂਗਰਸ ਨਾਲ ਆਪਣੀ ਕਰੀਬ 15 ਮਹੀਨਿਆਂ ਦੀ ਭਾਈਵਾਲੀ ਖਤਮ ਕਰਨ ਤੋਂ ਬਾਅਦ ਅੱਜ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਨੇ ਓਲੀ ਦੀ ਪਾਰਟੀ ਨਾਲ ਨਵਾਂ ਗਠਜੋੜ ਬਣਾਉਣ ਦਾ ਫੈਸਲਾ ਕੀਤਾ ਹੈ। ਨੇਪਾਲ ਕਮਿਊਨਿਸਟ ਪਾਰਟੀ (ਮਾਓਵਾਦੀ ਕੇਂਦਰ) …
Read More »ਕਰਨਾਟਕ: ਕਾਲਜ ’ਚ 3 ਲੜਕੀਆਂ ’ਤੇ ਨੌਜਵਾਨ ਨੇ ਤੇਜ਼ਾਬ ਸੁੱਟਿਆ, ਪੀੜਤਾਂ ਦੇ ਚਿਹਰੇ ਝੁਲਸੇ
ਮੰਗਲੌਰ, 4 ਮਾਰਚ ਦੱਖਣੀ ਕੰਨੜ ਜ਼ਿਲ੍ਹੇ ਦੇ ਕੜਾਬਾ ਕਸਬੇ ਵਿੱਚ ਸਥਿਤ ਸਰਕਾਰੀ ਕਾਲਜ ਵਿੱਚ ਨੌਜਵਾਨ ਨੇ ਤਿੰਨ ਵਿਦਿਆਰਥਣਾਂ ’ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਚਿਹਰੇ ਬੁਰੀ ਤਰ੍ਹਾਂ ਝੁਲਸ ਗਏ। ਇਸ ਘਟਨਾ ਤੋਂ ਬਾਅਦ ਲੜਕੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਵਿਦਿਆਰਥਣਾਂ ਕਾਲਜ ਦੇ ਗਲਿਆਰੇ …
Read More »ਫ਼ਤਿਹਗੜ੍ਹ ਪੰਜਤੂਰ: ਕਾਰ ਦੀ ਲੱਕੜ ਲੱਦੀ ਟਰਾਲੀ ਨਾਲ ਟੱਕਰ ਕਾਰਨ 3 ਵਿਅਕਤੀਆਂ ਦੀ ਮੌਤ
ਹਰਦੀਪ ਸਿੰਘ ਫ਼ਤਹਿਗੜ੍ਹ ਪੰਜਤੂਰ, 4 ਮਾਰਚ ਅੱਜ ਬਾਅਦ ਦੁਪਹਿਰ ਮੋਗਾ-ਅੰਮ੍ਰਿਤਸਰ ਮੁੱਖ ਸੜਕ ’ਤੇ ਹਾਦਸੇ ਵਿੱਚ ਸੈਂਟਰੋ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਮੱਖੂ ਵਾਲੇ ਪਾਸੇ ਤੋਂ ਆ ਰਹੀ ਸੈਂਟਰੋ ਕਾਰ, ਜਿਸ ਵਿਚ ਚਾਰ ਵਿਅਕਤੀ ਸਵਾਰ ਸਨ, ਜਦੋਂ ਪਿੰਡ ਪੀਰ ਮੁਹੰਮਦ ਪਾਸ ਪੁੱਜੀ …
Read More »ਕੈਨੇਡਾ ਪੁੱਜੀ ਪਾਕਿਸਤਾਨ ਏਅਰਲਾਈਨ ਦੇ ਅਮਲੇ ਦੀ ਮਹਿਲਾ ਮੈਂਬਰ ਲਾਪਤਾ
ਗੁਰਮਲਕੀਅਤ ਸਿੰਘ ਵੈਨਕੂਵਰ, 2 ਮਾਰਚ ਕੈਨੇਡਾ ਆਉਣ ਮਗਰੋਂ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀਆਈਏ) ਅਮਲੇ (ਕਰਿਊ) ਦੀ ਇੱਕ ਹੋਰ ਮਹਿਲਾ ਲਾਪਤਾ ਹੋ ਗਈ। ਇਸ ਹਫ਼ਤੇ ਇਸਲਾਮਾਬਾਦ ਤੋਂ ਟੋਰਾਂਟੋ ਉਡਾਣ ਰਾਹੀਂ ਇੱਥੇ ਪੁੱਜੀ ਏਅਰ ਹੋਸਟੈੱਸ ਮਰੀਅਮ ਰਜ਼ਾ ਦੇ ਲਾਪਤਾ ਹੋ ਗਈ। ਉਸ ਦੇ ਲਾਪਤਾ ਹੋਣ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਉਡਾਣ …
Read More »ਆਸਟਰੇਲਿਆਈ ਖਪਤਕਾਰ ਕਮਿਸ਼ਨ ਦੀ ਰਿਪੋਰਟ ਹੁਣ ਹੋਰ ਨਹੀਂ ਉਡੀਕ ਸਕਦੇ: ਅਲਬਾਨੀਜ਼
ਗੁਰਚਰਨ ਸਿੰਘ ਕਾਹਲੋਂ ਸਿਡਨੀ, 2 ਮਾਰਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਉਹ ਗਾਹਕ ਤੇ ਖਪਤਕਾਰ ਦੇ ਹਿੱਤਾਂ ਦੀ ਜਾਂਚ ਬਾਰੇ ਬਣੇ ਕਮਿਸ਼ਨ ਦੀ ਰਿਪੋਰਟ ਦੀ ਹੁਣ ਹੋਰ ਉਡੀਕ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਪੱਛੜਨ ਕਾਰਨ ਪੀੜਤ ਲੋਕਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ। ਜ਼ਿਕਰਯੋਗ …
Read More »ਹਿਮਾਚਲ ਪ੍ਰਦੇਸ਼ ਦੀ ਵਜ਼ਾਰਤ ਮੀਟਿੰਗ ਵਿੱਚ ਹੰਗਾਮਾ
ਸ਼ਿਮਲਾ, 2 ਮਾਰਚ ਹਿਮਾਚਲ ਪ੍ਰਦੇਸ਼ ਵਜ਼ਾਰਤ ਦੀ ਮੀਟਿੰਗ ਵਿੱਚ ਅੱਜ ਭਾਰੀ ਹੰਗਾਮਾ ਹੋਇਆ। ਸੂਤਰਾਂ ਅਨੁਸਾਰ ਨੀਤੀਆਂ ਦੇ ਮੁੱਦੇ ’ਤੇ ਤਿੱਖੀ ਬਹਿਸ ਮਗਰੋਂ ਮੰਤਰੀ ਜਗਤ ਨੇਗੀ ਅਤੇ ਰੋਹਿਤ ਠਾਕੁਰ ਮੀਟਿੰਗ ਵਿਚਾਲੇ ਛੱਡ ਕੇ ਚਲੇ ਗਏ। ਹਾਲਾਂਕਿ, ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੇ ਸਮਝਾਉਣ ਮਗਰੋਂ ਸਿੱਖਿਆ ਮੰਤਰੀ ਰੋਹਿਤ ਠਾਕੁਰ ਮੀਟਿੰਗ ਵਿੱਚ ਵਾਪਸ …
Read More »
Asian Tribune Your Multilingual Newspaper covering World and local news News