Home / Punjabi News / ਕੈਨੇਡਾ ਪੁੱਜੀ ਪਾਕਿਸਤਾਨ ਏਅਰਲਾਈਨ ਦੇ ਅਮਲੇ ਦੀ ਮਹਿਲਾ ਮੈਂਬਰ ਲਾਪਤਾ

ਕੈਨੇਡਾ ਪੁੱਜੀ ਪਾਕਿਸਤਾਨ ਏਅਰਲਾਈਨ ਦੇ ਅਮਲੇ ਦੀ ਮਹਿਲਾ ਮੈਂਬਰ ਲਾਪਤਾ

ਗੁਰਮਲਕੀਅਤ ਸਿੰਘ
ਵੈਨਕੂਵਰ, 2 ਮਾਰਚ
ਕੈਨੇਡਾ ਆਉਣ ਮਗਰੋਂ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀਆਈਏ) ਅਮਲੇ (ਕਰਿਊ) ਦੀ ਇੱਕ ਹੋਰ ਮਹਿਲਾ ਲਾਪਤਾ ਹੋ ਗਈ। ਇਸ ਹਫ਼ਤੇ ਇਸਲਾਮਾਬਾਦ ਤੋਂ ਟੋਰਾਂਟੋ ਉਡਾਣ ਰਾਹੀਂ ਇੱਥੇ ਪੁੱਜੀ ਏਅਰ ਹੋਸਟੈੱਸ ਮਰੀਅਮ ਰਜ਼ਾ ਦੇ ਲਾਪਤਾ ਹੋ ਗਈ। ਉਸ ਦੇ ਲਾਪਤਾ ਹੋਣ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਉਡਾਣ ਦੀ ਵਾਪਸੀ ਮੌਕੇ ਡਿਊਟੀ ’ਤੇ ਹਾਜ਼ਰ ਨਹੀਂ ਹੋਈ। ਮਰੀਅਮ 15 ਸਾਲਾਂ ਤੋਂ ਏਅਰਲਾਈਨ ਵਿੱਚ ਸੇਵਾਵਾਂ ਨਿਭਾਅ ਰਹੀ ਸੀ। ਉਸਦੇ ਕਮਰੇ ਦੀ ਤਲਾਸ਼ੀ ਦੌਰਾਨ ਉਸਦੀ ਵਰਦੀ ਮਿਲੀ ਜਿਸ ’ਤੇ ਲਿਖਿਆ ਹੋਇਆ ਸੀ ‘ਧੰਨਵਾਦ ਪੀਆਈਏ’। ਪੀਆਈਏ ਦੇ ਅਮਲਾ ਮੈਂਬਰਾਂ ਦੀ ਇਸ ਸਾਲ ਕੈਨੇਡਾ ਪਹੁੰਚ ਕੇ ਲਾਪਤਾ ਹੋਣ ਦੀ ਇਹ ਦੂਜੀ ਘਟਨਾ ਹੈ। ਬੀਤੇ ਸਾਲ ਇਸੇ ਏਅਰਲਾਈਨ ਦੇ ਅਮਲੇ ਦੇ ਸੱਦ ਮੈਂਬਰ ਲਾਪਤਾ ਹੋ ਗਏ ਸਨ। ਪਾਕਿਸਤਾਨ ਦੇ ‘ਡਾਅਨ’ ਅਖਬਾਰ ਵੱਲੋਂ ਲਾਪਤਾ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੀਆਈਏ ਦੀ ਉਡਾਣ ਦੇ ਪੀਅਰਸਾਨ ਹਵਾਈ ਅੱਡੇ ਟੋਰਾਂਟੋ ਦੇ ਟਰਮੀਨਲ 3 ’ਤੇ ਪਹੁੰਚਣ ਮਗਰੋਂ ਅਮਲੇ ਦੇ ਮੈਂਬਰਾਂ ਨੂੰ ਆਰਾਮ ਲਈ ਹੋਟਲ ਵਿੱਚ ਠਹਿਰਾਇਆ ਜਾਂਦਾ ਹੈ, ਜਿਥੋਂ ਉਨ੍ਹਾਂ ਨੇ ਅਗਲੇ ਦਿਨ ਵਾਪਸੀ ਉਡਾਣ ਲਈ ਸੇਵਾਵਾਂ ਦੇਣੀਆਂ ਹੁੰਦੀਆਂ ਹਨ। ਮਰੀਅਮ ਦੇ ਲਾਪਤਾ ਹੋਣ ਦਾ ਪਤਾ ਉਸਦੇ ਵਾਪਸੀ ਉਡਾਣ ਲਈ ਨਾ ਪਹੁੰਚਣ ’ਤੇ ਲੱਗਿਆ।

The post ਕੈਨੇਡਾ ਪੁੱਜੀ ਪਾਕਿਸਤਾਨ ਏਅਰਲਾਈਨ ਦੇ ਅਮਲੇ ਦੀ ਮਹਿਲਾ ਮੈਂਬਰ ਲਾਪਤਾ appeared first on Punjabi Tribune.


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …