Home / Punjabi News / Faridkot ਦੀ ਮਹਿਲਾ ਦੀ Manila ‘ਚ ਗੋਲੀਆਂ ਮਾਰ ਕੇ ਹੱਤਿਆ ,ਫਾਇਨੈਂਸ ਦਾ ਸੀ ਕਾਰੋਬਾਰ, ਪਤੀ ਆਏ ਹੋਏ ਸਨ ਪਿੰਡ 

Faridkot ਦੀ ਮਹਿਲਾ ਦੀ Manila ‘ਚ ਗੋਲੀਆਂ ਮਾਰ ਕੇ ਹੱਤਿਆ ,ਫਾਇਨੈਂਸ ਦਾ ਸੀ ਕਾਰੋਬਾਰ, ਪਤੀ ਆਏ ਹੋਏ ਸਨ ਪਿੰਡ 

Faridkot Woman Murder in Manila : ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘਣੀਏਵਾਲਾ ਦੀ ਰਹਿਣ ਵਾਲੀ ਇੱਕ ਪੰਜਾਬੀ ਮਹਿਲਾ ਦੀ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਣਪਛਾਤੇ ਹਮਲਾਵਰਾਂ ਨੇ ਉਸ ਵੇਲੇ ਅੰਨ੍ਹੇਵਾਹ ਫਾਇਰਿੰਗ ਕੀਤੀ ਜਦੋਂ ਉਹ ਆਪਣੇ ਫਾਇਨੈਂਸ ਕਾਰੋਬਾਰ ਦੀ ਕਲੇਕਸ਼ਨ ਲਈ ਜਾ ਰਹੀ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ ਪਿੰਡ ਘਣੀਏਵਾਲਾ ਸਮੇਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮ੍ਰਿਤਕ ਮਹਿਲਾ ਦੀ ਪਛਾਣ ਸੁਖਵੀਰ ਕੌਰ ਬਰਾੜ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸੁਖਵੀਰ ਕੌਰ ਆਪਣੇ ਪਤੀ ਇਕਬਾਲ ਸਿੰਘ ਬਰਾੜ ਨਾਲ ਪਿਛਲੇ ਕਈ ਸਾਲਾਂ ਤੋਂ ਮਨੀਲਾ ਵਿੱਚ ਰਹਿ ਰਹੀ ਸੀ। ਦੋਵੇਂ ਉੱਥੇ ਫਾਇਨੈਂਸ ਦਾ ਕਾਰੋਬਾਰ ਕਰਦੇ ਸਨ। ਸੁਖਵੀਰ ਕੌਰ ਦੀ ਹੱਤਿਆ ਦੀ ਖ਼ਬਰ ਪਿੰਡ ਵਿੱਚ ਪਹੁੰਚਦੇ ਹੀ ਮਾਤਮ ਛਾ ਗਿਆ। 

ਐਤਵਾਰ ਨੂੰ ਸੁਖਵੀਰ ਕੌਰ ਰੋਜ਼ਾਨਾ ਦੀ ਤਰ੍ਹਾਂ ਕਲੇਕਸ਼ਨ ਲਈ ਬਾਜ਼ਾਰ ਵੱਲ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਉਸ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਸੁਖਵੀਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਹਾਲੇ ਤੱਕ ਹਮਲਾਵਰਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ।

ਪਤੀ ਇਨ੍ਹੀਂ ਦਿਨੀਂ ਪਿੰਡ ਆਏ ਹੋਏ ਸਨ 

ਘਟਨਾ ਦਾ ਦੁਖਦਾਈ ਪੱਖ ਇਹ ਵੀ ਹੈ ਕਿ ਮ੍ਰਿਤਕਾ ਦਾ ਪਤੀ ਇਕਬਾਲ ਸਿੰਘ ਬਰਾੜ ਹਾਲ ਹੀ ਵਿੱਚ ਆਪਣੇ ਜੱਦੀ ਪਿੰਡ ਘਣੀਏਵਾਲਾ ਵਿੱਚ ਸੀ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਮਨੀਲਾ ਵਿੱਚ ਸਾਰੇ ਕਾਰੋਬਾਰ ਅਤੇ ਕਲੇਕਸ਼ਨ ਦੀ ਜ਼ਿੰਮੇਵਾਰੀ ਸੁਖਵੀਰ ਕੌਰ ਹੀ ਸੰਭਾਲ ਰਹੀ ਸੀ। ਜਿਵੇਂ ਹੀ ਇਕਬਾਲ ਸਿੰਘ ਨੂੰ ਇਸ ਹਮਲੇ ਦੀ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਮਨੀਲਾ ਲਈ ਰਵਾਨਾ ਹੋ ਗਏ।

ਪਿੰਡ ਵਿੱਚ ਹੀ ਹੋਵੇਗਾ ਅੰਤਿਮ ਸਸਕਾਰ

ਪਰਿਵਾਰਕ ਮੈਂਬਰਾਂ ਮੁਤਾਬਕ ਸੁਖਵੀਰ ਕੌਰ ਦਾ ਅੰਤਿਮ ਸਸਕਾਰ ਉਸਦੇ ਜੱਦੀ ਪਿੰਡ ਘਣੀਏਵਾਲਾ ਵਿੱਚ ਹੀ ਕੀਤਾ ਜਾਵੇਗਾ। ਇਸ ਵੇਲੇ ਪਰਿਵਾਰ ਮਨੀਲਾ ਤੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਰਸਮੀ ਕਾਰਵਾਈਆਂ ਪੂਰੀਆਂ ਕਰ ਰਿਹਾ ਹੈ। ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਲਾਸ਼ ਨੂੰ ਪਿੰਡ ਲਿਆਂਦਾ ਜਾਵੇਗਾ।

ਹੋਰ ਪੜ੍ਹੋ


Source link

Check Also

Mansa ‘ਚ ਅਕਾਲੀ ਆਗੂ ਕਾਲਾ ਜਵੰਦਾ ’ਤੇ ਫਾਇਰਿੰਗ, ਹਮਲਾਵਰਾਂ ਦੀ CCTV ਫੁਟੇਜ ਆਈ ਸਾਹਮਣੇ

SAD leader Kala Jawanda Firing : ਮਾਨਸਾ ਦੇ ਬਰੇਟਾ ਕਸਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ …