Home / Punjabi News / JK: ਡੀ.ਜੀ.ਪੀ. ਨੇ ਕਿਹਾ- ਅੱਤਵਾਦ ਦੇ ਖਿਲਾਫ ਤੇਜ਼ ਹੋਣਗੇ ਅਪਰੇਸ਼ਨ, ਕੰਮ ਕਰਨਾ ਹੋਵੇਗਾ ਆਸਾਨ

JK: ਡੀ.ਜੀ.ਪੀ. ਨੇ ਕਿਹਾ- ਅੱਤਵਾਦ ਦੇ ਖਿਲਾਫ ਤੇਜ਼ ਹੋਣਗੇ ਅਪਰੇਸ਼ਨ, ਕੰਮ ਕਰਨਾ ਹੋਵੇਗਾ ਆਸਾਨ

JK: ਡੀ.ਜੀ.ਪੀ. ਨੇ ਕਿਹਾ- ਅੱਤਵਾਦ ਦੇ ਖਿਲਾਫ ਤੇਜ਼ ਹੋਣਗੇ ਅਪਰੇਸ਼ਨ, ਕੰਮ ਕਰਨਾ ਹੋਵੇਗਾ ਆਸਾਨ

ਸ਼੍ਰੀਨਗਰ — ਜੰਮੂ ਕਸ਼ਮੀਰ ‘ਚ ਮਹਿਬੂਬਾ ਸਰਕਾਰ ਡਿੱਗਣ ਤੋਂ ਬਾਅਦ ਬੁੱਧਵਾਰ ਨੂੰ ਰਾਜਪਾਲ ਐੈੱਨ.ਐੈੱਨ. ਵੋਹਰਾ ਨੇ ਰਾਜ ਦੀ ਕਮਾਨ ਸੰਭਾਲ ਲਈ ਹੈ। ਕਸ਼ਮੀਰ ‘ਚ ਇਸ ਦੇ ਨਾਲ ਹੀ ਪ੍ਰਸ਼ਾਸ਼ਨਿਕ ਹਲਚਲ ਵੀ ਸ਼ੁਰੂ ਹੋ ਗਈ ਹੈ। ਸਾਬਕਾ ਸੀ.ਐੈੱਮ. ਮਨਮੋਹਨ ਦੇ ਖਾਸ ਰਹੇ ਛੱਤੀਸਗੜ੍ਹ ਦੇ ਵਧੀਕ ਮੁੱਖ ਸਕੱਤਰ ਬੀ.ਵੀ.ਆਰ. ਸੁਬਰਮਨੀਅਮ ਨੂੰ ਕਸ਼ਮੀਰ ‘ਚ ਲਿਆਂਦਾ ਗਿਆ ਹੈ। ਦੂਜੇ ਪਾਸੇ ਸੁਰੱਖਿਆ ਫੋਰਸ ਨੇ ਵੀ ਅੱਤਵਾਦ ਦੇ ਖਿਲਾਫ ਆਪਣੀ ਕਾਰਵਾਈ ਤੇਜ਼ ਕੀਤੀ ਹੈ। ਬੁੱਧਵਾਰ ਨੂੰ ਡੀ.ਜੀ.ਪੀ. ਐੱਸ.ਪੀ. ਵੈਦ ਨੇ ਕਿਹਾ, ”ਹੁਣ ‘ਪ੍ਰੈਸ਼ਰ ਫਰੀ’ ਹੋਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਅੱਤਵਾਦੀਆਂ ਦੇ ਖਿਲਾਫ ਹੋਣ ਵਾਲੇ ਅਪਰੇਸ਼ਨ ‘ਚ ਹੋਰ ਤੇਜ਼ੀ ਆਵੇਗੀ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਗਵਰਨਰ ਰੂਪ ‘ਚ ਕੰਮ ਕਰਨਾ ਆਸਾਨ ਰਹੇਗਾ।”
ਵੈਦ ਨੇ ਕਿਹਾ, ”ਸਾਡੇ ਅਪਰੇਸ਼ਨ ਜਾਰੀ ਰਹਿਣਗੇ। ਰਮਜ਼ਾਨ ਦੌਰਾਨ ਅਪਰੇਸ਼ਨ ‘ਤੇ ਰੋਕ ਲਗਾਈ ਗਈ ਸੀ। ਅਪਰੇਸ਼ਨ ਪਹਿਲਾਂ ਵੀ ਚਲ ਰਹੇ ਸਨ, ਹੁਣ ਉਸ ਨੂੰ ਹੋਰ ਤੇਜ਼ ਕੀਤਾ ਜਾਵੇਗਾ।” ਇਸ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਰਾਜਪਾਲ ਸਾਸ਼ਨ ਨਾਲ ਉਨ੍ਹਾਂ ਦੇ ਕੰਮ ‘ਤੇ ਕੋਈ ਫਰਕ ਪਵੇਗਾ ਤਾਂ ਵੈਦ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਇਸ ਨਾਲ ਕੰਮ ਕਰਨਾ ਹੋਰ ਵੀ ਆਸਾਨ ਹੋਵੇਗਾ।” ਵੈਦ ਨੇ ਕਿਹਾ ਕਿ ਰਮਜ਼ਾਨ ਸੀਜ ਫਾਇਰ ਦੀ ਵਜ੍ਹਾ ਨਾਲ ਅੱਤਵਾਦੀਆਂ ਨੂੰ ਫਾਇਦਾ ਪਹੁੰਚਿਆ ਹੈ। ਉਨ੍ਹਾਂ ਨੇ ਦੱਸਿਆ ਕਿ ਰਮਜ਼ਾਨ ਸੀਜਫਾਇਰ ਦੌਰਾਨ ਕੈਂਪ ‘ਤੇ ਹੋਣ ਵਾਲੇ ਹਮਲੇ ਦਾ ਜਵਾਬ ਦੇਣ ਦੀ ਆਗਿਆ ਸੀ, ਪਰ ਸਾਡੇ ਕੋਲ ਕਈ ਜਾਣਕਾਰੀ ਹੈ ਪਰ ਉਸ ਆਧਾਰ ‘ਤੇ ਅਪਰੇਸ਼ਨ ਲਾਂਚ ਨਹੀਂ ਕੀਤਾ ਜਾ ਸਕਦਾ ਸੀ। ਅਜਿਹੇ ‘ਚ ਸੀਜਫਾਇਰ ਨਾਲ ਕਈ ਮਾਅਨੇ ‘ਚ ਅੱਤਵਾਦੀਆਂ ਨੂੰ ਕਾਫੀ ਮਦਦ ਮਿਲੀ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …