Home / Punjabi News / ਟੈਲੀਵੀਯਨ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਕੈਨੇਡਾ ਵਿੱਚ ਗੁਰਬਾਣੀ ਦੀਆਂ ਸਿੱਖਿਆਵਾਂ ਵਾਰੇ ਗੁਰ ਗਿਆਨ ਸਮੁੰਦਰ ਲੜੀਵਾਰ ਟਾਕ-ਸ਼ੋਅ

ਟੈਲੀਵੀਯਨ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਕੈਨੇਡਾ ਵਿੱਚ ਗੁਰਬਾਣੀ ਦੀਆਂ ਸਿੱਖਿਆਵਾਂ ਵਾਰੇ ਗੁਰ ਗਿਆਨ ਸਮੁੰਦਰ ਲੜੀਵਾਰ ਟਾਕ-ਸ਼ੋਅ

ਟੈਲੀਵੀਯਨ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਕੈਨੇਡਾ ਵਿੱਚ ਗੁਰਬਾਣੀ ਦੀਆਂ ਸਿੱਖਿਆਵਾਂ ਵਾਰੇ ਗੁਰ ਗਿਆਨ ਸਮੁੰਦਰ ਲੜੀਵਾਰ ਟਾਕ-ਸ਼ੋਅ

ਰੀਜਾਇਨਾ : ਕੈਨੇਡਾ ਦੇ ਦੋ ਨੈਸ਼ਨਲ ਚੈਨਲ ‘ਜੁਆਇ ਟੀਵੀ’ ਅਤੇ ‘ਹੋਪ ਟੀਵੀ’ ਤੇ ਰੋਜਾਨਾਂ ਚੱਲ ਰਹੇ
ਹਰਪ੍ਰੀਤ ਸਿੰਘ ਸ਼ੋਅ ਦੇ ਹੋਸਟ ਸਰਦਾਰ ਹਰਪ੍ਰੀਤ ਸਿੰਘ ਜੀ ਨੇ ਸਾਡੇ ਪੱਤਰਕਾਰ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਗੁਰ
ਗਿਆਨ ਸਮੁੰਦਰ ਨਾਮ ਦਾ ਇੱਕ ਲੜੀਵਾਰ ਟਾਕ ਸ਼ੋਅ ਸ਼ੁਰੂ ਕੀਤਾ ਗਿਆ ਹੈ। ਉਹਨਾਂ ਇਸ ਵਾਰੇ ਜਾਣਕਾਰੀ ਦਿੰਦਿਆਂ ਦੱਸਿਆ
ਕਿ ਇਸ ਟਾਕ ਸ਼ੋਅ ਵਿੱਚ ਪੰਥ ਦੇ ਪ੍ਰਸਿੱਧ ਪ੍ਰਚਾਰਕ ਰਾਮ ਸਿੰਘ ਜੀ ਚਹਿਲਾਂ ਨਾਲ ਗੁਰਬਾਣੀ ਦੀਆਂ ਸਿੱਖਿਆਵਾਂ ਵਾਰੇ ਵਿਚਾਰ
ਚਰਚਾ ਹੁੰਦੀ ਹੈ। ਇਹ ਟਾਕ ਸ਼ੋਅ ਕੈਨੇਡਾ ਦੇ ਪੈਸੇਫਿਕ ਸਟੈਂਡਰਡ ਟਾਈਮ ਮੁਤਾਬਿਕ ਹਰੇਕ ਸ਼ਨਿੱਚਰਵਾਰ ਨੂੰ ਸ਼ਾਮ ੮:੩੦ ਵਜੇ
ਅਤੇ ਹਰੇਕ ਸੋਮਵਾਰ ਸਵੇਰੇ ੬:੩੦ ਵਿੱਚ ਰਿਲੇਅ ਹੋ ਰਿਹਾ ਹੈ ਅਤੇ ਇਹ ਟਾਕ ਸ਼ੋਅ ਸੋਸ਼ਿਲ ਮੀਡੀਏ ਰਾਹੀਂ ਦੁਨੀਆਂ ਭਰ ਦੇ
ਗੁਰਸਿੱਖਾਂ ਲਈ ਮਨ ਭਾਉਂਦਾ ਪ੍ਰੋਗਰਾਮ ਹੈ।
ਉਹਨਾਂ ਇਸ ਵਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੱਕ ਟੀਵੀ ਚੈਨਲਾਂ ਉੱਤੇ ਕਥਾ ਤੇ ਕੀਰਤਨ ਦੇ ਪ੍ਰੋਗਰਾਮ
ਤਾਂ ਬਹੁਤ ਰਿਲੇਅ ਹੋ ਰਹੇ ਹਨ ਪਰ ਟੈਲੀਵੀਯਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੈ ਕਿ ਆਪਸ ਵਿੱਚ ਵਿਚਾਰ ਚਰਚਾ ਦੇ
ਟਾਕ ਸ਼ੋਅ ਰਾਹੀਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਇੱਕ ਓਅੰਕਾਰ ਤੋਂ ਸ਼ੁਰੂ ਕਰਕੇ ਲਗਾਤਾਰ
ਨਿਰੰਤਰ ਲੜੀਵਾਰ ਰੂਪ ਪੇਸ਼ ਕੀਤਾ ਜਾ ਰਿਹਾ ਹੈ।
ਹਰਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਇਸ ਵਿੱਚ ਪੰਥ ਪ੍ਰਸਿੱਧ ਪ੍ਰਚਾਰਕ ਰਾਮ ਸਿੰਘ ਚਹਿਲਾਂ ਨਾਲ ਸਵਾਲ ਜੁਆਬ ਰਾਹੀਂ ਵਿਚਾਰ
ਚਰਚਾ ਕੀਤੀ ਜਾਂਦੀ ਹੈ। ਰਾਮ ਸਿੰਘ ਜੀ ਬਹੁਤ ਹੀ ਸਰਲ ਅਤੇ ਸੌਖੀ ਸਮਝ ਆਉਣ ਵਾਲੀ ਭਾਸ਼ਾ ਵਿੱਚ ਪਾਵਨ ਗੁਰਬਾਣੀ ਦੇ
ਅਰਥਾਂ ਨੂੰ ਸਮਝਾਉਂਦੇ ਹਨ। ਉਹ ਗੁਰਬਾਣੀ ਦੇ ਅਰਥਾਂ ਨੂੰ ਜਿੱਥੇ ਅੱਜ ਦੀ ਮਾਡਰਨ ਜਿੰਦਗੀ ਨਾਲ ਸਬੰਧਿਤ ਰੋਜ਼ਾਨਾਂ ਵਾਪਰਨ
ਵਾਲੀਆਂ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ, ਉੱਥੇ ਅਜੋਕੇ ਯੁਗ ਦੀਆਂ ਪਰਿਵਾਰਕ, ਸਮਾਜਿਕ ਅਤੇ ਧਾਰਮਿਕ ਖੇਤਰ ਨਾਲ
ਸਬੰਧਿਤ ਸਮੱਸਿਆਵਾਂ ਵਾਰੇ ਵੀ ਬਹੁਤ ਹੀ ਲਾਭਦਾਇਕ ਅਤੇ ਸਾਰਥਿਕ ਸੁਝਾਅ ਅਤੇ ਸਿੱਖਿਆਵਾਂ ਪੇਸ਼ ਕਰਦੇ ਹਨ। ਉਹਨਾਂ ਕਿਹਾ
ਕਿ ਰਾਮ ਸਿੰਘ ਜੀ ਵੱਲੋਂ ਵਰਤੀ ਜਾਂਦੀ ਸ਼ਬਦਾਵਲੀ ਅਤੇ ਸਬਜੈਕਟ ਇਤਨੇ ਸਰਲ, ਆਕਰਸ਼ਿਕ ਅਤੇ ਪ੍ਰਭਾਵਸ਼ਾਲੀ ਹੁੰਦੇ ਹਨ ਕਿ
ਇਸ ਨੂੰ ਬੱਚੇ, ਨੌਜਵਾਨ ਅਤੇ ਬਜੁਰਗ ਹਰ ਕੋਈ ਦਿਲਚਸਪੀ ਨਾਲ ਸਮਝਦਾ ਹੈ।
ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਰਹੇ ਇਸ ਟਾਕ ਸ਼ੋਅ ਵਾਰੇ ਉਹਨਾਂ ਦੱਸਿਆ ਕਿ ਇਹ ਪਹਿਲੀ ਵਾਰੀ ਦੇਖਣ ਵਿੱਚ
ਆਇਆ ਹੈ ਕਿ ਦੁਨੀਆਂ ਭਰ ਦੇ ਦਰਸ਼ਕ ਇਸ ਟਾਕ ਸ਼ੋਅ ਨੂੰ ਸੁਨਣ ਲਈ ਪਰਿਵਾਰਾਂ ਸਮੇਤ ਕਾਪੀ ਅਤੇ ਪੈੱਨ ਲੈ ਕੇ ਬੈਠਦੇ ਹਨ
ਅਤੇ ਨੋਟਿਸ ਬਣਾਉਂਦੇ ਹਨ। ਦੁਨੀਆਂ ਭਰ ਵਿੱਚੋਂ ਫੋਨ ਕਾਲ, ਮੈਸੇਜ ਅਤੇ ਈ-ਮੇਲ ਰਾਹੀਂ ਇਸ ਗੁਰ ਗਿਆਨ ਸਮੁੰਦਰ ਟਾਕ ਸ਼ੋਅ
ਦੁਆਰਾ ਕੀਤੇ ਜਾਂਦੇ ਗੁਰ ਗਿਆਨ ਪ੍ਰਚਾਰ ਦੀ ਸਲਾਘਾ ਹੋ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਸ਼ੁਕਰਾਨੇ ਸਹਿਤ ਦੱਸਣਾ ਚਾਹੁੰਦੇ ਹਾਂ
ਕਿ ਗੋਰਿਆਂ ਦੇ ਦੇਸ਼ ਵਿੱਚ ਅਤੇ ਗੋਰਿਆਂ ਦੇ ਟੀਵੀ ਚੈਨਲਾਂ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਪ੍ਰਚਾਰ ਨਵੀਨ ਢੰਗ
ਨਾਲ ਸ਼ੁਰੂ ਹੋਣਾ ਸਿੱਖ ਕੌਮ ਲਈ ਮਾਣ ਅਤੇ ਫ਼ਖਰ ਦੀ ਗੱਲ ਹੈ। ਸਾਡੇ ਅਖਬਾਰ ਦੇ ਅਦਾਰੇ ਵੱਲੋਂ ਵੀ ਕੈਨੇਡਾ ਵਿੱਚ ਸ਼ੁਰੂ ਕੀਤੇ
ਇਸ ਉਪਰਾਲੇ ਦੀਆਂ ਬਹੁਤ ਬਹੁਤ ਵਧਾਈਆਂ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …