Home / Punjabi News / IPL ਪੰਜਾਬ ਕਿੰਗਜ਼ ਵੱਲੋਂ ਚੇਨੱਈ ਸੁਪਰ ਕਿੰਗਜ਼ ਨੂੰ 220 ਦੌੜਾਂ ਦਾ ਟੀਚਾ

IPL ਪੰਜਾਬ ਕਿੰਗਜ਼ ਵੱਲੋਂ ਚੇਨੱਈ ਸੁਪਰ ਕਿੰਗਜ਼ ਨੂੰ 220 ਦੌੜਾਂ ਦਾ ਟੀਚਾ

ਮੁੱਲਾਂਪੁਰ(ਚੰਡੀਗੜ੍ਹ), 8 ਅਪਰੈਲ

ਨੌਜਵਾਨ ਓਪਨਰ ਪ੍ਰਿਯਾਂਸ਼ ਆਰੀਆ(103) ਦੇ ਪਲੇਠੇ ਆਈਪੀਐੱਲ ਸੈਂਕੜੇ ਦੀ ਬਦੌਲਤ ਪੰਜਾਬ ਕਿੰਗਜ਼ ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਕ ਮੁਕਾਬਲੇ ਵਿਚ ਚੇਨੱਈ ਸੁਪਰ ਕਿੰਗਜ਼ ਨੂੰ ਜਿੱਤ ਲਈ 220 ਦੌੜਾਂ ਦਾ ਟੀਚਾ ਦਿੱਤਾ ਹੈ।

ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ਦੇ ਨੁਕਸਾਨ ਨਾਲ 219 ਦੌੜਾਂ ਬਣਾਈਆਂ ਹਨ। ਆਰੀਆ ਨੇ 42 ਗੇਂਦਾਂ ਵਿਚ 7 ਚੌਕਿਆਂ ਤੇ ਨੌਂ ਛੱਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਆਰੀਆ ਨੇ 39 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ, ਜੋ ਇਸ ਟੂਰਨਾਮੈਂਟ ਦਾ ਪੰਜਵਾਂ ਸਭ ਤੋਂ ਤੇਜ਼ ਸੈਂਕੜਾ ਹੈ। ਇੰਡੀਅਨ ਪ੍ਰੀਮੀਅਰ ਲੀਗ ਦਾ ਸਭ ਤੋਂ ਤੇਜ਼ ਸੈਂਕੜਾ ਜੜਨ ਦਾ ਰਿਕਾਰਡ ਵੈਸਟ ਇੰਡੀਜ਼ ਦੇ ਕ੍ਰਿਸ ਗੇਲ ਦੇ ਨਾਮ ਦਰਜ ਹੈ। ਗੇਲ ਨੇ 2013 ਵਿਚ ਮਹਿਜ਼ 30 ਗੇਂਦਾਂ ’ਤੇ ਸੈਂਕੜਾ ਬਣਾਇਆ ਸੀ।

ਆਰੀਆ ਤੋਂ ਇਲਾਵਾ ਸ਼ਸ਼ਾਂਕ ਸਿੰਘ ਨੇ 36 ਗੇਂਦਾਂ ’ਤੇ 52 ਦੌੜਾਂ ਦੀ ਨਾਬਾਦ ਪਾਰੀ ਖੇਡੀ। ਮਾਰਕੋ ਜੈਨਸਨ ਵੀ 19 ਗੇਂਦਾਂ ਵਿਚ 34 ਦੌੜਾਂ ਨਾਲ ਨਾਬਾਦ ਰਿਹਾ। ਚੇਨੱਈ ਸੁਪਰ ਕਿੰਗਜ਼ ਲਈ ਖ਼ਲੀਲ ਅਹਿਮਦ ਨੇ 45 ਦੌੜਾਂ ਬਦਲੇ 2 ਜਦੋਂਕਿ ਰਵੀਚੰਦਰਨ ਅਸ਼ਿਵਨ ਨੇ 48 ਦੌੜਾਂ ਬਦਲ ਦੋ ਵਿਕਟਾਂ ਲਈਆਂ। -ਪੀਟੀਆਈ


Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …