Hockey Asia Cup : ਚੀਨ ਨੂੰ ਹਰਾ ਕੇ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ ; ਦੱਖਣੀ ਕੋਰੀਆ ਨਾਲ ਹੋਵੇਗਾ ਖਿਤਾਬੀ ਮੁਕਾਬਲਾ
ਚੰਡੀਗੜ੍ਹ, 6ਸਤੰਬਰ(ਵਿਸ਼ਵ ਵਾਰਤਾ) Hockey Asia Cup : ਭਾਰਤ 9ਵੀਂ ਵਾਰ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਭਾਰਤੀ ਹਾਕੀ ਟੀਮ ਨੇ ਅੱਜ ਸ਼ਨੀਵਾਰ ਨੂੰ ਖੇਡੇ ਗਏ ਸੁਪਰ-4 ਪੜਾਅ ਦੇ ਆਖਰੀ ਮੈਚ ਵਿੱਚ ਚੀਨ ਨੂੰ 7-0 ਨਾਲ ਹਰਾਇਆ। ਹੁਣ ਟੀਮ ਐਤਵਾਰ ਨੂੰ ਖਿਤਾਬੀ ਮੈਚ ਵਿੱਚ 5 ਵਾਰ ਦੇ ਚੈਂਪੀਅਨ ਦੱਖਣੀ ਕੋਰੀਆ ਨਾਲ ਭਿੜੇਗੀ।
ਭਾਰਤ ਵੱਲੋਂ ਅਭਿਸ਼ੇਕ ਨੇ 2 ਗੋਲ ਕੀਤੇ। ਦਿਲਪ੍ਰੀਤ ਸਿੰਘ, ਮਨਦੀਪ ਸਿੰਘ, ਸ਼ਿਲਾਨੰਦ ਲਾਕੜਾ, ਸੁਖਜੀਤ ਸਿੰਘ ਅਤੇ ਰਾਜਕੁਮਾਰ ਪਾਲ ਨੇ ਵੀ 1-1 ਗੋਲ ਕੀਤੇ। ਟੀਮ ਨੇ ਅੱਧੇ ਸਮੇਂ ਤੱਕ 3-0 ਦੀ ਬੜ੍ਹਤ ਬਣਾ ਲਈ ਸੀ। ਫਿਰ ਆਖਰੀ ਅੱਧ ਵਿੱਚ 4 ਹੋਰ ਗੋਲ ਕੀਤੇ ਅਤੇ 7-0 ਦੀ ਜਿੱਤ ਦਰਜ ਕੀਤੀ।
ਦੱਸ ਦਈਏ ਕਿ ਸ਼ਨੀਵਾਰ ਨੂੰ ਸੁਪਰ-4 ਪੜਾਅ ਵਿੱਚ, ਦੱਖਣੀ ਕੋਰੀਆ ਨੇ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਮਲੇਸ਼ੀਆ ਅਤੇ ਚੀਨ ਦੀਆਂ ਟੀਮਾਂ ਸੁਪਰ-4 ਪੜਾਅ ਵਿੱਚ 2-2 ਮੈਚ ਹਾਰਨ ਤੋਂ ਬਾਅਦ ਬਾਹਰ ਹੋ ਗਈਆਂ। ਭਾਰਤ ਟੂਰਨਾਮੈਂਟ ਵਿੱਚ ਅਜੇਤੂ ਹੈ, ਜਦੋਂ ਕਿ ਦੱਖਣੀ ਕੋਰੀਆ ਪੂਲ ਅਤੇ ਸੁਪਰ-4 ਪੜਾਅ ਵਿੱਚ 2 ਮੈਚ ਹਾਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਸੁਪਰ-4 ਪੜਾਅ ਦਾ ਮੈਚ 2-2 ਨਾਲ ਡਰਾਅ ਰਿਹਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post Hockey Asia Cup : ਚੀਨ ਨੂੰ ਹਰਾ ਕੇ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ ; ਦੱਖਣੀ ਕੋਰੀਆ ਨਾਲ ਹੋਵੇਗਾ ਖਿਤਾਬੀ ਮੁਕਾਬਲਾ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.
Source link
Asian Tribune Your Multilingual Newspaper covering World and local news News