ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਅੱਜ ਆਲੋਕ ਵਰਮਾ ਨੇ ਫਿਰ ਤੋਂ ਸੀ. ਬੀ. ਆਈ ਨਿਰਦੇਸ਼ਕ ਨੇ ਮੁੜ ਅਹੁਦਾ ਸੰਭਾਲਿਆ। ਛੁੱਟੀ ਤੇ ਭੇਜੇ ਜਾਣ ਦੇ ਵਿਵਾਦ ਦੇ 77 ਦਿਨਾਂ ਬਾਅਦ ਵਰਮਾ ਸਵੇਰੇ ਸੀ. ਬੀ. ਆਈ. ਦਫਤਰ ਪਹੁੰਚੇ ਅਤੇ ਆਪਣਾ ਅਹੁਦਾ ਸੰਭਾਲਿਆ ਪਰ ਸੁਪਰੀਮ ਕੋਰਟ ਦੇ ਫੈਸਲੇ ਤਹਿਤ ਵਰਮਾ ਸਿਲੈਕਟ ਕਮੇਟੀ ਦੇ ਫੈਸਲਿਆਂ ਤੱਕ ਬਤੌਰ ਨਿਰਦੇਸ਼ਕ ਕਿਸੇ ਵੀ ਤਰ੍ਹਾਂ ਦੇ ਕੋਈ ਨੀਤੀਗਤ ਫੈਸਲੇ ਨਹੀਂ ਲੈ ਸਕਦਾ ਹੈ।
ਸੀ. ਬੀ. ਆਈ ਮਾਹਿਰਾਂ ਮੁਤਾਬਕ ਐੱਫ. ਆਈ. ਆਰ. ਦਰਜ ਕਰਨਾ ਅਤੇ ਤਬਾਦਲਾ ਕਰਨ ਰੂਟੀਨ ਮਾਮਲਾ ਹੈ ਨਾ ਕਿ ਨੀਤੀਗਤ ਫੈਸਲਾ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਝਟਕਾ ਦਿੰਦੇ ਹੋਏ ਵਰਮਾ ਨੂੰ ਛੁੱਟੀ ‘ਤੇ ਭੇਜੇ ਜਾਣ ਦਾ ਨਿਰਦੇਸ਼ ਰੱਦ ਕਰਦੇ ਹੋਏ ਉਨ੍ਹਾਂ ਨੂੰ ਫਿਰ ਤੋਂ ਕੰਮ ਕਾਜ ਸੰਭਾਲਣ ਦਾ ਆਦੇਸ਼ ਦਿੱਤਾ ਸੀ।
Check Also
CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…
Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …
Asian Tribune Your Multilingual Newspaper covering World and local news News