AUS vs PAK : Women’s World Cup ; ਪਾਕਿਸਤਾਨ ਦੀ ਵਿਸ਼ਵ ਕੱਪ ’ਚ ਲਗਾਤਾਰ ਤੀਜੀ ਹਾਰ ; ਆਸਟ੍ਰੇਲੀਆ ਨੇ 100 ਤੋਂ ਵੱਧ ਦੌੜਾਂ ਨਾਲ ਹਰਾਇਆ
ਚੰਡੀਗੜ੍ਹ, 8ਅਕਤੂਬਰ(ਵਿਸ਼ਵ ਵਾਰਤਾ) AUS vs PAK : ਮਹਿਲਾ ਵਨਡੇ ਵਿਸ਼ਵ ਕੱਪ ( Women’s World Cup) ਦਾ 9ਵਾਂ ਮੈਚ ਅੱਜ ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ। ਇਹ ਮੈਚ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਗਿਆ। ਜਿੱਤੇ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 107 ਦੌੜਾਂ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤਾ ਹੈ। ਇਹ ਆਸਟ੍ਰੇਲੀਆ ਦੀ ਟੂਰਨਾਮੈਂਟ ਵਿੱਚ ਦੂਜੀ ਜਿੱਤ ਹੈ।
ਦੱਸ ਦਈਏ ਕਿ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ 222 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਪਾਕਿਸਤਾਨ 36.3 ਓਵਰਾਂ ਵਿੱਚ 114 ਦੌੜਾਂ ‘ਤੇ ਆਲ ਆਊਟ ਹੋ ਗਿਆ। ਸਿਦਰਾ ਅਮੀਨ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਕਿਮ ਗਾਰਥ ਨੇ ਤਿੰਨ ਵਿਕਟਾਂ ਲਈਆਂ, ਅਤੇ ਮੇਗਨ ਸ਼ੂਟ ਨੇ ਦੋ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 50 ਓਵਰ ਖੇਡਣ ਤੋਂ 9 ਵਿਕਟਾਂ ਦੇ ਨੁਕਸਾਨ ਤੇ ਬਾਅਦ 221 ਦੌੜਾਂ ਬਣਾਈਆਂ ਸਨ। ਟੀਮ ਲਈ ਬੇਥ ਮੂਨੀ ਨੇ ਸ਼ਾਨਦਾਰ ਪਾਰੀ ਖੇਡੀ ਉਸਨੇ 114 ਗੇਂਦਾਂ ਤੇ 109 ਦੌੜਾਂ ਬਣਾਈਆਂ। ਪਾਕਿਸਤਾਨੀ ਸਪਿਨਰ ਨਸ਼ਰਾ ਸੰਧੂ ਨੇ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਕਪਤਾਨ ਫਾਤਿਮਾ ਸਨਾ ਅਤੇ ਰਮੀਨ ਸ਼ਮੀਮ ਨੇ ਦੋ-ਦੋ ਵਿਕਟਾਂ ਲਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post AUS vs PAK : Women’s World Cup ; ਪਾਕਿਸਤਾਨ ਦੀ ਵਿਸ਼ਵ ਕੱਪ ’ਚ ਲਗਾਤਾਰ ਤੀਜੀ ਹਾਰ ; ਆਸਟ੍ਰੇਲੀਆ ਨੇ 100 ਤੋਂ ਵੱਧ ਦੌੜਾਂ ਨਾਲ ਹਰਾਇਆ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.
Source link
Asian Tribune Your Multilingual Newspaper covering World and local news News