Home / Punjabi News / Diwali Holiday : ਕੈਲੀਫੋਰਨੀਆ ਵਿਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਦਾ ਐਲਾਨ

Diwali Holiday : ਕੈਲੀਫੋਰਨੀਆ ਵਿਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਦਾ ਐਲਾਨ

Diwali Holiday : ਕੈਲੀਫੋਰਨੀਆ ਵਿਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਦਾ ਐਲਾਨ

ਚੰਡੀਗੜ੍ਹ, 8ਅਕਤੂਬਰ(ਵਿਸ਼ਵ ਵਾਰਤਾ) Diwali Holiday : ਭਾਰਤੀ ਪਰਵਾਸੀਆਂ ਲਈ ਇੱਕ ਇਤਿਹਾਸਕ ਪੇਸ਼ਕਦਮੀ ਤਹਿਤ ਕੈਲੀਫੋਰਨੀਆ ਨੇ ਦੀਵਾਲੀ ਨੂੰ ਅਧਿਕਾਰਤ ਸਰਕਾਰੀ ਛੁੱਟੀ ਐਲਾਨ ਦਿੱਤਾ ਹੈ। ਇਸ ਫੈਸਲੇ ਨਾਲ ਕੈਲੀਫੋਰਨੀਆ ਅਮਰੀਕਾ ਦਾ ਤੀਜਾ ਰਾਜ ਬਣ ਗਿਆ ਹੈ ਜਿਸ ਨੇ ਭਾਰਤੀਆਂ ਦੇ ਰੌਸ਼ਨੀ ਦੇ ਇਸ ਤਿਉਹਾਰ ਨੂੰ ਅਧਿਕਾਰਤ ਛੁੱਟੀ ਵਜੋਂ ਮਾਨਤਾ ਦਿੱਤੀ ਹੈ।

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਅਸੈਂਬਲੀ ਮੈਂਬਰ ਐਸ਼ ਕਾਲਰਾ ਦੁਆਰਾ ਦੀਵਾਲੀ ਨੂੰ ਰਾਜ ਦੀ ਛੁੱਟੀ ਵਜੋਂ ਨਾਮਜ਼ਦ ਕਰਨ ਵਾਲੇ ਇਕ ਬਿੱਲ ‘ਤੇ ਦਸਤਖਤ ਕੀਤੇ ਗਏ ਹਨ। ਸਤੰਬਰ ਵਿਚ, ਦੀਵਾਲੀ ਨੂੰ ਅਧਿਕਾਰਤ ਰਾਜ ਦੀ ਛੁੱਟੀ ਵਜੋਂ ਨਾਮਜ਼ਦ ਕਰਨ ਲਈ ‘ਏ.ਬੀ. 268’ ਸਿਰਲੇਖ ਵਾਲਾ ਬਿੱਲ ਕੈਲੀਫੋਰਨੀਆ ਵਿਚ ਵਿਧਾਨ ਸਭਾ ਦੇ ਦੋਵਾਂ ਸਦਨਾਂ ਵਿਚ ਸਫਲਤਾਪੂਰਵਕ ਪਾਸ ਹੋ ਗਿਆ ਸੀ ਅਤੇ ਨਿਊਸਮ ਦੁਆਰਾ ਅੰਤਿਮ ਕਾਰਵਾਈ ਦੀ ਉਡੀਕ ਕਰ ਰਿਹਾ ਸੀ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Diwali Holiday : ਕੈਲੀਫੋਰਨੀਆ ਵਿਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਦਾ ਐਲਾਨ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.


Source link

Check Also

ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ

Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …