Home / Community-Events / ਸਾਡੇ ਸਹਿਰ ਵਿਚ ਨਫਰਤ ਵਰਗੇ ਜੁਰਮ ਨੂੰ ਕੋਈ ਜਗਾਹ ਨਹੀ-ਪੁਲਿਸ ਮੁੱਖੀ

ਸਾਡੇ ਸਹਿਰ ਵਿਚ ਨਫਰਤ ਵਰਗੇ ਜੁਰਮ ਨੂੰ ਕੋਈ ਜਗਾਹ ਨਹੀ-ਪੁਲਿਸ ਮੁੱਖੀ

ਸਾਡੇ ਸਹਿਰ ਵਿਚ ਨਫਰਤ ਵਰਗੇ ਜੁਰਮ ਨੂੰ ਕੋਈ ਜਗਾਹ ਨਹੀ-ਪੁਲਿਸ ਮੁੱਖੀ

1297756878161_originalਐਡਮਿੰਟਨ (ਰਘਵੀਰ ਬਲਾਸਪੁਰੀ) ਐਡਮਿੰਟਨ ਦੇ ਪੁਲਿਸ ਮੁੱਖੀ ਨੇ ਗੱਲਬਾਤ ਕਰਦਿਆ ਕਿਹਾ ਕਿ ਸਾਡੇ ਸਹਿਰ ਵਿਚ ਆਪਸੀ ਨਫਰਤ ਵਰਗੇ ਜੁਰਮ ਦੇ ਲਈ ਕੋਈ ਵੀ ਜਗਾਹ ਨਹੀ ਹੈ।ਐਡਮਿੰਟਨ ਵਿਚ 2016 ਵਿਚ ਪਿਛਲੇ ਸਾਲ ਦੀਆ ਘਟਨਾਵਾਂ ਦੇ ਮੁਕਾਬਲੇ ਬਹੁਤ ਹੀ ਗਿਰਾਵਟ ਆਈ ਹੈ। ਇਹ ਇਕ ਚੰਗੀ ਖਬਰ ਹੈ ਪਰ ਦੂਜੇ ਪਾਸੇ ਅਸੀ ਸਹਿਰ ਨੂੰ ਅਜੇ ਬਿਲਕੁਲ ਇਸ ਤੋ ਮੁਕੱਤ ਨਹੀ ਕਰ ਸਕੇ ਇਹ ਦੱਖਦਾਈ ਖਬਰ ਹੈ।ਸਾਲ 2015 ਵਿਚ 138 ਘਟਨਾਵਾਂ ਵਾਪਰੀਆ ਸਨ ਜਦ ਕਿ 2016 ਵਿਚ 108 ਘਟਨਾਵਾ ਵਾਪਰੀਆ ਹਨ।ਪੁਲਿਸ ਦੇ ਮੁਖੀ  ਰੌਡ ਨੀਚੈਟ ਨੇ ਕਿਹਾ ਕਿ ਇਹ ਅਜੇ ਵੀ ਬਹੁਤ ਹਨ।ਇਹਨਾ ਵਾਪਰੀਆਂ ਘਟਨਾਵਾ ਦੀ ਅਸੀ ਜਾਚ ਕਰ ਰਹੇ ਹਾਜਿਹਨਾ ਵਿਚ 8 ਨਵੰਬਰ ਨੂੰ ਵਾਪਰੀ ਇਕ ਘਟਨਾ ਜਿਸ ਵਿਚ ਯੂਨੀਵਰਸਟੀ ਐਲ.ਆਰ.ਟੀ ਦੇ ਪਲੇਟਫਾਰਮ ਤੇ 2 ਮੁਸਲਮਾਨ ਔਰਤਾਂ ਦੇ ਸਿਰ ਤੇ ਪਹਿਨੇ ਹੋਏ ਖਿਜਾਬ ਦਾ ਮੁੱਦਾ,ਇਕ ਵਿਅਕਤੀ ਵੱਲੋ ਮੁਸਲਮਾਨਾਂ ਪ੍ਰਤੀ ਲੋਕਾਂ ਦੇ ਦੇ ਘਰਾਂ ਵਿਚ ਮੇਲ ਬਾਕਸਾਂ ਵਿਚ ਨਫਰਤ ਭਰੇ ਹੋਏ ਪਰਚੇ ਵੰਢਣ ਸਾਮਿਲ ਹਨ। ਚੀਫ ਨੇ ਕਿਹਾ ਕਿਹਾ ਕਿ ਸਾਡੇ ਲਈ ਸੋਸਲ ਮੀਡਿਆ ਵੀ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਹੈ।ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਨਫਰਤ ਭਰੇ ਜੁਰਮਾਂ ਦੇ ਵਿਰੁਧ ਆਪਣੀਆਂ ਸਿਕਾਇਤਾ ਦਰਜ ਕਰਵਾਈਏ।ਅਸੀ ਐਲ.ਆਰ.ਟੀ ਵਾਲੀ ਘਟਨਾ ਦੀ ਰਿਪੋਰਟ ਨੈਸਨਲ ਕੌਸਲ ਆਫ ਕੈਨੇਡੀਅਨ ਮੁਸਲਿਮਜ ਵੱਲੋ ਦਰਜ ਕਰਵਾਉਣ ਤੇ ਉਸ ਵਿਅਕਤੀ ਦੇ ਵਿਰੁਧ ਪਰਚਾ ਦਰਜ ਕਰ ਲਿਆ ਹੈ।ਇਸ ਕੌਸਲ ਦੇ ਬੁਲਾਰੇ ਅਮੀਰਾ ਅਲੀਗਾਵਾਵੀ ਨੇ ਕਿਹਾ ਜੇ ਕਿਸੇ ਨਾਲ ਕੋਈ ਅਜਿਹੀ ਵਾਪਰਦੀ ਹੈ ਤਾ ਤੁਸੀ ਸਾਰੇ ਕੈਨੇਡਾ ਵਿਚੋ ਸਾਡੇ ਨਾਲ ਸੰਮਪਰਕ ਕਰ ਸਕਦੇ ਹੋ।

Check Also

Grande Prairie MLA Nolan Dyck tabled PrivateMembers’ Bill 203,

Grande Prairie MLA Nolan Dyck tabled PrivateMembers’ Bill 203,

Edmonton (ATB): MLA Nolan Dyck met ethnic media on March 18, 2024 at Edmontonand briefed …