Home / Community-Events / ਗੱਡੀ ਚਲਾਉਦਿਆ ਫੋਨ ਵਰਤਨ ਵਾਲਿਆ ਦੇ ਹੋਰ ਸਿਕੰਜਾ ਕੱਸਿਆ ਜਾਵੇਗਾ

ਗੱਡੀ ਚਲਾਉਦਿਆ ਫੋਨ ਵਰਤਨ ਵਾਲਿਆ ਦੇ ਹੋਰ ਸਿਕੰਜਾ ਕੱਸਿਆ ਜਾਵੇਗਾ

ਐਡਮਿੰਟਨ (ਰਘਵੀਰ ਬਲਾਸਪੁਰੀ) ਐਡਮਿੰਟਨ ਵਿਚ ਗੱਡੀ ਚਲਾਉਦਿਆ ਹੋਇਆ ਫੋਨ ਦੀ ਵਰਤੋ ਕਰਨ ਵਾਲਿਆ ਤੇ ਆਉਣ ਵਾਲੇ ਸਾਲ ਤੋ ਹੋਰ ਸਿਕੰਜਾ ਕੱਸਣ ਦੀ ਤਿਆਰੀ ਹੋ ਗਈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਅਸੀ ਦੇਖਦੇ ਕਿ ਫੋਨ ਵਰਤਨ ਵਾਲੇ ਲੋਕਾਂ ਨੂੰ ਅਸੀ ਟਿਕਟਾਂ ਦੇ ਦਿੰਦੇ ਹਾ ਪਰ ਇਹ ਸਜਾ ਉਹਨਾ ਲਈ ਕਾਫੀ ਨਹੀ ਹੈ।ਉਹ ਫਿਰ ਵੀ ਫੋਨ ਦੀ ਵਰਤੋ ਕਰਨ ਤੋ ਬਾਜ ਨਹੀ ਆਉਦੇ।ਇਸ ਦੇ ਲਈ ਸਾਨੂੰ ਹੋਰ ਸਖਤੀ ਵਰਤਨ ਲਈ ਮਜਬੂਰ ਹੋ ਰਿਹਾ ਹਾ।ਕਿਉਕਿ ਅੱਗੇ ਤਾ ਲੋਕ ਸਿਰਫ ਗੱਡੀ ਚਲਾਉਣ ਸਮੇ ਆਪਣੇ ਫੋਨ ਨੂੰ ਗੱਲਬਾਤ ਕਰਨ ਲਈ ਹੀ ਵਰਤਦੇ ਸਨ ਪਰ ਹੁਣ ਤਾ ਗੱਡੀ ਚਲਾਉਦੇ ਸਮੇ ਟੈਕਸਟ ਮੈਸਜ ਵੀ ਕਰਦੇ ਰਹਿਦੇ ਹਨ ਜੋ ਕਿ ਬਹੁਤ ਹੀ ਖਤਰਨਾਕ ਰੁਝਾਨ ਹੈ।ਅਸੀ ਹੁਣ ਟਿਕਟ ਦੇਣ ਦੇ ਨਾਲ ਨਾਲ ਡਰਾਇੰਗ ਡਿਮਰਿਟ ਪੁਆਇੰਟ ਵੀ ਕੱਟਿਆ ਕਰਾਗੇ ਤਾ ਜੋ ਉਹਨਾ ਨੂੰ ਆਪਣੇ ਡਰਾਈਵਿੰਗ ਲਾਈਸੈਸ ਤੋ ਹੱਥ ਧੋਣ ਦਾ ਡਰ ਵੀ ਬਣਿਆ ਰਹੇ।ਲੋਕਾਂ ਨੂੰ ਇਸ ਗੱਡੀ ਚਲਾਉਦਿਆ ਹੋਇਆ ਟੈਕਸਟ ਮੈਸਜ ਨਾ ਕਰਨ ਦੇ ਲਈ ਸਾਵਧਾਨ ਕਰਨ ਦੀ ਬਹੁਤ ਜਰੂਰਤ ਹੈ।ਕਿ ਡਰਾਈਵਿੰਗ ਤੇ ਟੈਕਸਿੰਗ ਦਾ ਕੋਈ ਮੇਲ ਨਹੀ ਹੈ।

Check Also

28th Calgary Nagar Kirtan

    Hundreds and thousands attended the 28th Calgary Nagar Kirtan held last week. Alberta …