Home / Punjabi News /  Khanna ‘ਚ ਨਵਵਿਆਹੇ ਜੋੜੇ ਨੇ ਕੀਤੀ ਖੁਦਕੁਸ਼ੀ ,4 ਮਹੀਨੇ ਪਹਿਲਾਂ ਕਰਵਾਈ ਲਵ ਮੈਰਿਜ 

 Khanna ‘ਚ ਨਵਵਿਆਹੇ ਜੋੜੇ ਨੇ ਕੀਤੀ ਖੁਦਕੁਸ਼ੀ ,4 ਮਹੀਨੇ ਪਹਿਲਾਂ ਕਰਵਾਈ ਲਵ ਮੈਰਿਜ 

Khanna Newlywed Couple Suicide : ਲੁਧਿਆਣਾ ਦੇ ਖੰਨਾ ‘ਚ ਇੱਕ ਨਵਵਿਆਹੇ ਜੋੜੇ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਨੇ ਭਾਬੀ ‘ਤੇ ਬਲੈਕਮੇਲਿੰਗ ਅਤੇ ਮਾਨਸਿਕ ਤੌਰ ‘ਤੇ ਤੰਗ-ਪਰੇਸ਼ਾਨ ਕਰਨ ਦੇ ਆਰੋਪ ਲਗਾਏ ਹਨ। ਸੂਤਰਾਂ ਮੁਤਾਬਕ ਨੌਜਵਾਨ ਦਾ ਪਹਿਲਾਂ ਆਪਣੀ ਭਾਬੀ ਨਾਲ ਰਿਲੇਸ਼ਨ ਸੀ। ਉਹ ਅਸ਼ਲੀਲ ਫੋਟੋਆਂ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਮੰਗ ਰਹੀ ਸੀ।

ਸਦਰ ਥਾਣਾ ਪੁਲਿਸ ਨੇ ਆਰੋਪੀ ਭਾਬੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹਾਲੇ ਤੱਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਆਰੋਪ ਹੈ ਕਿ ਲਗਾਤਾਰ ਦਬਾਅ ਅਤੇ ਤਣਾਅ ਕਾਰਨ ਨੌਜਵਾਨ ਨੇ ਇਹ ਕਦਮ ਚੁੱਕਿਆ। ਪਤੀ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਪਤਨੀ ਵੀ ਸਦਮੇ ਵਿੱਚ ਆ ਗਈ ਅਤੇ ਉਸ ਨੇ ਵੀ ਸਲਫਾਸ ਨਿਗਲ ਲਈ। ਦੋਵਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ।

ਖੰਨਾ ਦੇ ਪਿੰਡ ਬੂਥਗੜ੍ਹ ਦਾ ਰਹਿਣ ਵਾਲਾ 31 ਸਾਲਾ ਗੁਰਕਰਮਦੀਪ ਸਿੰਘ ਪੇਸ਼ੇ ਤੋਂ ਆਰਕੀਟੈਕਟ ਸੀ। ਉਸ ਨੇ ਕਰੀਬ ਚਾਰ ਮਹੀਨੇ ਪਹਿਲਾਂ 23 ਸਾਲਾ ਜੈਸਮੀਨ ਨਾਗਰਾ ਨਾਲ ਲਵ ਮੈਰਿਜ ਕਰਵਾਈ ਸੀ।

ਭਾਬੀ ‘ਤੇ ਬਲੈਕਮੇਲ ਕਰਨ ਦੇ ਆਰੋਪ 

ਮ੍ਰਿਤਕ ਦੀ ਮਾਤਾ ਸਿੰਦਰਪਾਲ ਕੌਰ ਅਨੁਸਾਰ ਪਿੰਡ ਦੀ ਨਵਜੋਤ ਕੌਰ ਉਰਫ਼ ਦੀਪ, ਜੋ ਰਿਸ਼ਤੇ ਵਿੱਚ ਗੁਰਕਰਮਦੀਪ ਦੀ ਭਾਬੀ ਲੱਗਦੀ ਸੀ, ਵਿਆਹ ਤੋਂ ਬਾਅਦ ਵੀ ਉਸ ਨਾਲ ਸੰਪਰਕ ਵਿੱਚ ਸੀ। ਨਵਜੋਤ ਕੌਰ ਪੈਸਿਆਂ ਦੀ ਮੰਗ ਕਰਕੇ ਗੁਰਕਰਮਦੀਪ ਨੂੰ ਬਲੈਕਮੇਲ ਕਰ ਰਹੀ ਸੀ ਅਤੇ ਉਸ ਨੂੰ ਮਾਨਸਿਕ ਤੌਰ ‘ਤੇ ਤੰਗ-ਪਰੇਸ਼ਾਨ ਕਰ ਰਹੀ ਸੀ।

ਗੁਰਕਰਮਦੀਪ ਪਿਛਲੇ ਕੁਝ ਸਮੇਂ ਤੋਂ ਤਣਾਅ ਵਿੱਚ ਸੀ। ਇਸੇ ਕਾਰਨ ਐਤਵਾਰ ਸ਼ਾਮ ਉਸ ਨੇ ਘਰ ਵਿੱਚ ਪਈਆਂ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪਤੀ ਦੀ ਮੌਤ ਤੋਂ ਬਾਅਦ ਪਤਨੀ ਨੇ ਵੀ ਨਿਗਲਿਆ ਜ਼ਹਿਰ

ਪਤੀ ਦੀ ਮੌਤ ਦੀ ਖ਼ਬਰ ਸੁਣ ਕੇ ਜੈਸਮੀਨ ਬੁਰੀ ਤਰ੍ਹਾਂ ਟੁੱਟ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਉਹ ਲਗਾਤਾਰ ਰੋਂਦੀ ਰਹੀ। ਸੋਮਵਾਰ ਨੂੰ ਉਹ ਬਾਥਰੂਮ ਵਿੱਚ ਗਈ ਅਤੇ ਉਸ ਨੇ ਵੀ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਪਰਿਵਾਰ ਉਸ ਨੂੰ ਤੁਰੰਤ ਖੰਨਾ ਦੇ ਸਰਕਾਰੀ ਹਸਪਤਾਲ ਲੈ ਕੇ ਗਿਆ, ਜਿੱਥੋਂ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।

ਪਟਿਆਲਾ ਵਿੱਚ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਖੰਨਾ ਹਸਪਤਾਲ ਲਿਆਂਦਾ ਗਿਆ। ਮੰਗਲਵਾਰ ਨੂੰ ਦੋਵਾਂ ਦੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਜਾਂਚ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਨਵਜੋਤ ਕੌਰ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।


Source link

Check Also

ਪੰਜਾਬ ਕਲੱਬ ਡਾਂਸਰ ਦਾ ਕਤਲ, ਜਾਣੋ ਕਿਵੇਂ ਫਸਿਆ ਮਕੈਨਿਕ? ਘਰ ਵਾਪਸੀ ਸਮੇਂ ਦੋਵਾਂ ਨੇ ਸੰਬੰਧ ਬਣਾਏ; ਫਿਰ…

Punjab Club Dancer Murder: ਪੰਚਕੂਲਾ ਦੇ ਸੈਕਟਰ-20 ਵਿੱਚ ਹੋਈ ਪੰਜਾਬ ਦੀ ਕਲੱਬ ਡਾਂਸਰ ਦਾ ਕਤਲ …