Home / Punjabi News / ਆਸਟਰੇਲੀਆ ਦੀ ਯੂਕਰੇਨ ਨੂੰ 142 ਮਿਲੀਅਨ ਡਾਲਰ ਦੀ ਸਹਾਇਤਾ,ਬਖਤਰਬੰਦ ਵਾਹਨ ਭੇਜੇ

ਆਸਟਰੇਲੀਆ ਦੀ ਯੂਕਰੇਨ ਨੂੰ 142 ਮਿਲੀਅਨ ਡਾਲਰ ਦੀ ਸਹਾਇਤਾ,ਬਖਤਰਬੰਦ ਵਾਹਨ ਭੇਜੇ

ਆਸਟਰੇਲੀਆ ਦੀ ਯੂਕਰੇਨ ਨੂੰ 142 ਮਿਲੀਅਨ ਡਾਲਰ ਦੀ ਸਹਾਇਤਾ,ਬਖਤਰਬੰਦ ਵਾਹਨ ਭੇਜੇ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਬੇਨਤੀ ‘ਤੇ ਆਸਟਰੇਲੀਆ ਨੇ ਯੂਕਰੇਨ ਨੂੰ 20 ਬਖਤਰਬੰਦ ਟਰੱਕ ਦੇਣ ਦਾ ਵਾਅਦਾ ਕੀਤਾ ਸੀ। ਇਸਦੇ ਤਹਿਤ, ਹੁਣ ਆਸਟਰੇਲੀਆ ਵੱਲੋਂ ਯੂਕਰੇਨ ਲਈ ਤਿੰਨ ਬਖਤਰਬੰਦ ਫੌਜੀ ਟਰੱਕ ਭੇਜੇ ਗਏ ਹਨ। ਆਸਟਰੇਲੀਆ ਤੋਂ ਮਿਲੇ ਇਨ੍ਹਾਂ ਵਾਹਨਾਂ ਦੀ ਵਰਤੋਂ ਜੰਗੀ ਖੇਤਰ ਵਿੱਚ ਫੌਜੀਆਂ ਅਤੇ ਨਾਗਰਿਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ‘ਤੇ ਲਿਜਾਣ ਲਈ ਕੀਤੀ ਜਾਵੇਗੀ। ਹਾਲਾਂਕਿ, ਇਨ੍ਹਾਂ ਵਾਹਨਾਂ ਦੀ ਵਰਤੋਂ ਹਮਲੇ ਲਈ ਨਹੀਂ ਕੀਤੀ ਜਾ ਸਕਦੀ। ਰਾਸ਼ਟਰਪਤੀ ਜ਼ੇਲੇਂਸਕੀ ਨੇ ਪਿਛਲੇ ਹਫ਼ਤੇ ਵੀਡੀਓ ਕਾਨਫਰੰਸਿੰਗ ਰਾਹੀਂ ਆਸਟਰੇਲੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਸਹਿਯੋਗ ਲਈ ਧੰਨਵਾਦ ਕੀਤਾ ਸੀ। ਆਸਟਰੇਲੀਆ 20ਵਾਂ ਦੇਸ਼ ਹੈ ਜਿਸ ਨਾਲ ਜ਼ੇਲੇਂਸਕੀ ਨੇ ਗੱਲ ਕੀਤੀ ਹੈ। ਆਸਟਰੇਲੀਆ ਨੇ ਵਾਅਦਾ ਕੀਤਾ ਹੈ ਕਿ ਉਹ ਯੂਕਰੇਨ ਨੂੰ 142 ਮਿਲੀਅਨ ਡਾਲਰ ਦੀ ਫੌਜੀ ਅਤੇ ਮਨੁੱਖੀ ਸਹਾਇਤਾ ਪ੍ਰਦਾਨ ਕਰੇਗਾ। ਇਸ ਦੇ ਨਾਲ ਹੀ ਆਸਟਰੇਲੀਆ ਨੇ ਰੂਸ ਦੀਆਂ ਕਈ ਮਸ਼ਹੂਰ ਹਸਤੀਆਂ ਅਤੇ ਤੇਲ ਦੇ ਆਯਾਤ ‘ਤੇ ਵੀ ਪਾਬੰਦੀਆਂ ਲਗਾਈਆਂ ਹਨ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਲੰਘੇ ਹਫਤੇ ਜ਼ੇਲੇਂਸਕੀ ਦੇ ਬਿਆਨ ਤੋਂ ਬਾਅਦ ਕਿਹਾ ਸੀ, “ਰਾਸ਼ਟਰਪਤੀ ਜ਼ੇਲੇਂਸਕੀ, ਆਸਟਰੇਲੀਆ ਦੇ ਲੋਕ ਜ਼ਿੰਦਗੀ ਦੀ ਜੰਗ ‘ਚ ਯੂਕਰੇਨ ਦੇ ਨਾਲ ਖੜ੍ਹੇ ਹਨ”।

The post ਆਸਟਰੇਲੀਆ ਦੀ ਯੂਕਰੇਨ ਨੂੰ 142 ਮਿਲੀਅਨ ਡਾਲਰ ਦੀ ਸਹਾਇਤਾ,ਬਖਤਰਬੰਦ ਵਾਹਨ ਭੇਜੇ first appeared on Punjabi News Online.


Source link

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …