Home / Punjabi News / Jalandhar Firing : ਜਲੰਧਰ ‘ਚ ਚੱਲੀਆਂ ਤਾਬੜਤੋੜ ਗੋਲੀਆਂ, ਭਾਜਪਾ ਆਗੂ ਸਮੇਤ 2 ਜ਼ਖ਼ਮੀ

Jalandhar Firing : ਜਲੰਧਰ ‘ਚ ਚੱਲੀਆਂ ਤਾਬੜਤੋੜ ਗੋਲੀਆਂ, ਭਾਜਪਾ ਆਗੂ ਸਮੇਤ 2 ਜ਼ਖ਼ਮੀ

Jalandhar BJP Leader Firing : ਜਲੰਧਰ ‘ਚ ਮੰਗਲਵਾਰ ਨੂੰ ਭਾਜਪਾ ਆਗੂ ਨੂੰ ਗੋਲੀ ਮਾਰ ਦਿੱਤੀ ਗਈ।  ਇੱਥੇ ਉਹ ਦੋ ਧਿਰਾਂ ਵਿਚਾਲੇ ਸਮਝੌਤਾ ਕਰਵਾਉਣ ਲਈ ਆਏ ਹੋਏ ਸਨ। ਵਿਵਾਦ ਨੂੰ ਸੁਲਝਾਉਣ ਲਈ ਪੰਚਾਇਤ ਬੁਲਾਈ ਗਈ ਸੀ। ਇਸ ਦੌਰਾਨ ਇੱਕ ਧਿਰ ਨੇ ਸਭ ਦੇ ਸਾਹਮਣੇ ਫਾਇਰਿੰਗ ਕਰ ਦਿੱਤੀ। ਇਸ ਘਟਨਾ ਵਿਚ ਭਾਜਪਾ ਆਗੂ ਮੋਨੂ ਪੁਰੀ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਕੀ ਸੀ ਪੂਰਾ ਮਾਮਲਾ 

ਮਕਸੂਦਾਂ ਇਲਾਕੇ ਦੀ ਸਬਜ਼ੀ ਮੰਡੀ ਵਿੱਚ ਕੁਝ ਸਮੇਂ ਤੋਂ ਦੋ ਧਿਰਾਂ ਵਿਚਾਲੇ ਆਪਸ ਵਿੱਚ ਝਗੜਾ ਚੱਲ ਰਿਹਾ ਸੀ। ਇਸ ਵਿਵਾਦ ਨੂੰ ਸ਼ਾਂਤੀਪੂਰਵਕ ਢੰਗ ਨਾਲ ਸੁਲਝਾਉਣ ਲਈ ਦੋਵੇਂ ਧਿਰਾਂ ਨੇ ਇੱਕ ਮੀਟਿੰਗ ਰੱਖੀ ਸੀ। ਭਾਜਪਾ ਆਗੂ ਮੋਨੂ ਪੁਰੀ ਇਸ ਵਿਵਾਦ ਵਿੱਚ ਵਿਚੋਲਗੀ ਕਰਨ ਅਤੇ ਸਮਝੌਤਾ ਕਰਵਾਉਣ ਲਈ ਉੱਥੇ ਮੌਜੂਦ ਸਨ। 

ਮੀਟਿੰਗ ਦੌਰਾਨ ਗੱਲਬਾਤ ਸ਼ਾਂਤੀ ਨਾਲ ਚੱਲਣ ਦੀ ਬਜਾਏ ਮਾਹੌਲ ਅਚਾਨਕ ਭਖ ਗਿਆ। ਵੇਖਦੇ ਹੀ ਵੇਖਦੇ ਇੱਕ ਧਿਰ ਦੇ ਲੋਕਾਂ ਨੇ ਹਥਿਆਰ ਕੱਢ ਲਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੋਨੂੰ ਪੁਰੀ ਦੀ ਲੱਤ ਵਿੱਚ ਗੋਲੀਆਂ ਲੱਗੀਆਂ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ। ਇੱਕ ਹੋਰ ਵਿਅਕਤੀ ਵੀ ਇਸ ਘਟਨਾ ਵਿੱਚ ਜ਼ਖਮੀ ਹੋਣ ਦੀ ਖ਼ਬਰ ਹੈ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ।

 ਮੋਨੂ ਪੁਰੀ ਨੇ ਕਿਹਾ ਕਿ ਹਮਲਾਵਰ ਸਮਝੌਤਾ ਕਰਨ ਦੀ ਨੀਅਤ ਨਾਲ ਨਹੀਂ, ਸਗੋਂ ਪੂਰੀ ਤਿਆਰੀ ਨਾਲ ਆਏ ਸਨ। ਫਾਇਰਿੰਗ ਕਰਨ ਵਾਲੇ ਮੰਡੀ ਦੇ ਹੀ ਲੋਕ ਹਨ। ਵਾਰਦਾਤ ਤੋਂ ਬਾਅਦ ਪੁਲਿਸ ਨੇ ਘਟਨਾਸਥਲ ਨੂੰ ਸੀਲ ਕਰ ਦਿੱਤਾ ਅਤੇ ਉੱਥੋਂ ਖਾਲੀ ਕਾਰਤੂਸ ਬਰਾਮਦ ਕੀਤੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ


Source link

Check Also

ਪਟਿਆਲਾ ‘ਚ ਭਰਾ ਨੂੰ ਵੀਡੀਓ ਭੇਜ ਭੈਣ ਨੇ ਕੀਤਾ ਸੁਸਾਈਡ, ਮਰਨ ਤੋਂ ਪਹਿਲਾਂ-ਪਤੀ ਕਹਿੰਦਾ ਮੈਨੂੰ ਛੱਡ ਦੇ…

Patiala News: ਪਟਿਆਲਾ ਵਿੱਚ ਔਰਤ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ, …