Jalandhar News: ਪੰਜਾਬ ਦੇ ਜਲੰਧਰ ਜ਼ਿਲ੍ਹੇ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਪੁਲਿਸ ਕਮਿਸ਼ਨਰੇਟ ਜਲੰਧਰ ਦੇ ਅਧਿਕਾਰ ਖੇਤਰ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਸਾਰੇ ਰੈਸਟੋਰੈਂਟ, ਕਲੱਬ ਅਤੇ ਅਜਿਹੀਆਂ ਦੂਜੀਆਂ ਲਾਇਸੈਂਸਸ਼ੁਦਾ ਖਾਣ-ਪੀਣ ਵਾਲੀਆਂ ਥਾਵਾਂ ਨੂੰ ਰਾਤ 12 ਵਜੇ ਤੱਕ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ 10 ਵਜੇ ਤੋਂ ਬਾਅਦ ਡੀ. ਜੇ. ਜਾਂ ਹੋਰ ਮਿਊਜ਼ਿਕ ਸਿਸਟਮ ਦੀ ਵਰਤੋਂ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ।
ਜਾਣੋ ਕਿੰਨੇ ਵਜੇ ਤੋਂ ਬੰਦ ਹੋਣਗੇ ਕੰਮ?
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੁਲਿਸ ਕਮਿਸ਼ਨਰੇਟ ਦੀ ਹੱਦ ਅੰਦਰ ਕਿਸੇ ਵੀ ਰੈਸਟੋਰੈਂਟ, ਕਲੱਬ ਜਾਂ ਦੂਜੀ ਖਾਣ-ਪੀਣ ਵਾਲੀ ਜਗ੍ਹਾ ’ਤੇ ਰਾਤ 11.30 ਵਜੇ ਤੋਂ ਬਾਅਦ ਖਾਣ-ਪੀਣ ਵਾਲੀਆਂ ਚੀਜ਼ਾਂ ਆਦਿ ਦਾ ਕੋਈ ਆਰਡਰ ਨਹੀਂ ਲਿਆ ਜਾਵੇਗਾ ਅਤੇ ਕਿਸੇ ਵੀ ਨਵੇਂ ਗਾਹਕ ਨੂੰ ਰਾਤ 11.30 ਵਜੇ ਤੋਂ ਬਾਅਦ ਅੰਦਰ ਆਉਣ ਦੀ ਮਨਜ਼ੂਰੀ ਨਹੀਂ ਹੋਵੇਗੀ। ਸ਼ਰਾਬ ਦੇ ਠੇਕਿਆਂ ਦੇ ਆਲੇ-ਦੁਆਲੇ ਦੀਆਂ ਥਾਵਾਂ ਰਾਤ 12 ਵਜੇ ਤੱਕ ਜਾਂ ਲਾਇਸੈਂਸ ਦੀਆਂ ਸ਼ਰਤਾਂ ਮੁਤਾਬਕ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਹੁਕਮਾਂ ਵਿਚ ਸਾਰੀਆਂ ਥਾਵਾਂ ਨੂੰ 10 ਡੀ.ਬੀ. ਆਵਾਜ਼ ਦੇ ਪੱਧਰ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਾਤ 10 ਵਜੇ ਤੱਕ ਡੀ. ਜੇ., ਲਾਈਵ ਆਰਕੈਸਟਰਾ/ਸਿੰਗਰ ਸਮੇਤ ਖੱਪਖਾਨੇ ਦੇ ਸਾਰੇ ਸਰੋਤ ਬੰਦ ਕਰ ਦਿੱਤੇ ਜਾਣ ਜਾਂ ਉਨ੍ਹਾਂ ਦੀ ਆਵਾਜ਼ ਘੱਟ ਕਰ ਦਿੱਤੀ ਜਾਵੇ। ਰਾਤ 10 ਵਜੇ ਤੋਂ ਬਾਅਦ ਕਿਸੇ ਵੀ ਬਿਲਡਿੰਗ ਜਾਂ ਕੈਂਪਸ ਦੇ ਅੰਦਰੋਂ ਪੈਦਾ ਹੋਣ ਵਾਲਾ ਖੱਪਖਾਨਾ ਉਸ ਦੀ ਬਾਊਂਡਰੀ ਤੋਂ ਬਾਹਰ ਨਹੀਂ ਸੁਣਾਈ ਦੇਣਾ ਚਾਹੀਦਾ। ਮਿਊਜ਼ਿਕ ਸਿਸਟਮ ਵਾਲੀਆਂ ਗੱਡੀਆਂ ਦੇ ਮਾਮਲੇ ਵਿਚ ਇਹ ਯਕੀਨੀ ਬਣਾਇਆ ਜਾਵੇ ਕਿ ਆਵਾਜ਼ ਦਿਨ ਦੇ ਕਿਸੇ ਵੀ ਸਮੇਂ ਗੱਡੀ ਤੋਂ ਬਾਹਰ ਨਾ ਸੁਣਾਈ ਦੇਵੇ।
ਇਸ ਤਰੀਕ ਤੱਕ ਲਾਗੂ ਰਹਿਣਗੇ ਹੁਕਮ
ਪੁਲਿਸ ਕਮਿਸ਼ਨਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਤੇ ਆਰਮਜ਼ ਰੂਲਜ਼ 2016 ਦੇ ਰੂਲ ਨੰਬਰ 32 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਸ ਕਮਿਸ਼ਨਰੇਟ ਦੇ ਇਲਾਕੇ ਵਿਚ ਕਿਸੇ ਵੀ ਵਿਅਕਤੀ ਦੇ ਵਿਆਹ/ਪਾਰਟੀ ਅਤੇ ਦੂਜੀਆਂ ਜਨਤਕ ਤੇ ਧਾਰਮਿਕ ਥਾਵਾਂ, ਮੈਰਿਜ ਪੈਲੇਸ/ਹੋਟਲ/ਹਾਲ ਆਦਿ ਵਿਚ ਹਥਿਆਰ ਲੈ ਕੇ ਜਾਣ ਅਤੇ ਦਿਖਾਉਣ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਉਪਰੋਕਤ ਸਾਰੇ ਹੁਕਮ 7 ਜੁਲਾਈ, 2026 ਤੱਕ ਲਾਗੂ ਰਹਿਣਗੇ।
ਹੋਰ ਪੜ੍ਹੋ
Source link
Asian Tribune Your Multilingual Newspaper covering World and local news News