Home / Punjabi News / ਹੁਣ ਰੀਚਾਰਜ ਦੀ ਟੈਂਸ਼ਨ ਹੋਈ ਖਤਮ, 72 ਦਿਨਾਂ ਤੱਕ ਵੈਲਿਡ ਰਹੇਗਾ ਇਹ ਪਲਾਨ! ਅਨਲਿਮਟਿਡ 5G ਡਾਟਾ ਸਣੇ…!

ਹੁਣ ਰੀਚਾਰਜ ਦੀ ਟੈਂਸ਼ਨ ਹੋਈ ਖਤਮ, 72 ਦਿਨਾਂ ਤੱਕ ਵੈਲਿਡ ਰਹੇਗਾ ਇਹ ਪਲਾਨ! ਅਨਲਿਮਟਿਡ 5G ਡਾਟਾ ਸਣੇ…!

Recharge 72 Days Validity: ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਵਾਲੇ ਗਾਹਕਾਂ ਲਈ ਖਾਸ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਹੁਣ ਫੁਲ ਇੰਟਰਨੈੱਟ ਦੇ ਨਾਲ ਹੋਰ ਵੀ ਬਹੁਤ ਕੁਝ ਖਾਸ ਮਿਲੇਗਾ। ਦਰਅਸਲ, ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਨੇ ਆਪਣੇ ਗਾਹਕਾਂ ਲਈ ਇਕ ਬਿਹਤਰੀਨ ਪਲਾਨ ਪੇਸ਼ ਕੀਤਾ ਹੈ। ਇਹ ਪਲਾਨ ਸੁਪਰਫਾਸਟ 5ਜੀ ਸਪੀਡ ਦੇ ਨਾਲ ਆਉਂਦਾ ਹੈ। 719 ਰੁਪਏ ਦਾ ਇਹ ਪ੍ਰੀਪੇਡ ਪਲਾਨ ਨਾ ਸਿਰਫ ਤੁਹਾਡੀ ਰੋਜ਼ਾਨਾ ਦੀ ਡਾਟਾ ਦੀ ਜ਼ਰੂਰਤ ਪੂਰੀ ਕਰਦਾ ਹੈ ਸਗੋਂ ਤੁਹਾਨੂੰ 5ਜੀ ਦੀ ਦੁਨੀਆ ਨਾਲ ਵੀ ਜੋੜਦਾ ਹੈ।  

VI ਦਾ 719 ਰੁਪਏ ਵਾਲਾ ਪ੍ਰੀਪੇਡ ਪਲਾਨ ਉਨ੍ਹਾਂ ਗਾਹਕਾਂ ਲਈ ਇੱਕ ਵਧੀਆ ਵਿਕਲਪ ਹੈ ਜੋ ਬਜਟ ‘ਚ 5ਜੀ ਦਾ ਅਨੁਭਵ ਚਾਹੁੰਦੇ ਹਨ। ਇਹ ਪਲਾਨ 72 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ, ਜਿਸ ਵਿਚ ਰੋਜ਼ਾਨਾ 1 ਜੀ.ਬੀ. 4ਜੀ ਡਾਟਾ ਮਿਲਦਾ ਹੈ। ਇਸਦੇ ਨਾਲ ਹੀ ਵੋਡਾਫੋਨ ਆਈਡੀਆ ਦਾ ਅਨਲਿਮਟਿਡ 5ਜੀ ਆਫਰ ਵੀ ਸ਼ਾਮਲ ਹੈ, ਜੋ ਉਨ੍ਹਾਂ ਖੇਤਰਾਂ ‘ਚ ਕੰਮ ਕਰਦਾ ਹੈ ਜਿਥੇ ਵੋਡਾਫੋਨ ਦਾ 5ਜੀ ਨੈੱਟਵਰਕ ਲਾਈਵ ਹੈ। 

ਇਸ ਤੋਂ ਇਲਾਵਾ ਪਲਾਨ ‘ਚ ਰੋਜ਼ਾਨਾ 200 ਮੁਫ਼ਤ SMS ਦੀ ਸਹੂਲਤ ਵੀ ਮਿਲਦੀ ਹੈ। ਇਹ ਪਲਾਨ ਅਨਲਿਮਟਿਡ 5ਜੀ ਡਾਟਾ ਦੇ ਨਾਲ ਆਉਂਦਾ ਹੈ, ਹਾਲਾਂਕਿ, ਇਸ ਲਈ ਕੰਪਨੀਆਂ ਦੀਆਂ ਸ਼ਰਤਾਂ ਲਾਗੂ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ


Source link

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …