Home / Punjabi News / Sidhu Moose wala ਦਾ ਨਵਾਂ ਗੀਤ ਰਿਲੀਜ਼

Sidhu Moose wala ਦਾ ਨਵਾਂ ਗੀਤ ਰਿਲੀਜ਼

Sidhu Moose wala ਦਾ ਨਵਾਂ ਗੀਤ ਰਿਲੀਜ਼

– ਪ੍ਰਸ਼ੰਸ਼ਕ ਦੇ ਰਹੇ ਰੱਜਵਾਂ ਪਿਆਰ; ਕੁਝ ਹੀ ਮਿੰਟਾਂ ‘ਚ Views ਨੇ ਤੋੜੇ ਰਿਕਾਰਡ!

ਚੰਡੀਗੜ੍ਹ, 28 ਨਵੰਬਰ 2025 (ਵਿਸ਼ਵ ਵਾਰਤਾ): ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose wala) ਦਾ ਨਵਾਂ ਗੀਤ, “ਬਰੋਟਾ” ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦਾ ਨਵਾਂ ਗੀਤ 4 ਮਿੰਟ ਅਤੇ 3 ਸਕਿੰਟ ਲੰਬਾ ਹੈ। ਪ੍ਰਸ਼ੰਸਕ ਇਸਨੂੰ ਉਸਦੇ ਯੂਟਿਊਬ ਚੈਨਲ ‘ਤੇ ਤੇਜ਼ੀ ਨਾਲ ਦੇਖ ਰਹੇ ਹਨ ਅਤੇ ਖੂਬ ਪਸੰਦ ਵੀ ਕਰ ਰਹੇ ਹਨ। ਗੀਤ ਸੁਣਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।ਪਹਿਲੇ 30 ਮਿੰਟਾਂ ‘ਚ ਹੀ ਇਸ ਗੀਤ ਨੂੰ ਪਹਿਲਾਂ ਹੀ 6 ਲੱਖ ਤੋਂ ਵੱਧ ਵਿਊਜ਼, 225,000 ਲਾਈਕਸ ਅਤੇ 100,000 ਕਮੈਂਟ ਮਿਲ ਮਿਲ ਗਏ ਅਤੇ ਇਕ ਘੰਟੇ ‘ਚ 13 ਲੱਖ ਤੋਂ ਵੱਧ ਲੋਕ ਇਸ ਗੀਤ ਨੂੰ ਵੇਖ ਚੁੱਕੇ ਹਨ।

ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ, “ਬਰੋਟਾ” ਦੀ ਟੀਮ ਨੇ ਇੰਸਟਾਗ੍ਰਾਮ ‘ਤੇ ਪਰਦੇ ਦੇ ਪਿੱਛੇ ਦਾ ਇੱਕ ਵੀਡੀਓ ਅਪਲੋਡ ਕੀਤਾ। ਕਿਡ ਸਟੂਡੀਓ, ਜਿਸਨੇ ਇਸ ਗੀਤ ਨੂੰ ਤਿਆਰ ਕੀਤਾ, ਨੇ ਅੰਤਿਮ ਸੰਪਾਦਨ ਦੇ ਕੰਮ ਦਾ ਇੱਕ ਛੋਟਾ ਵੀਡੀਓ ਸਾਂਝਾ ਕੀਤਾ। ਇਸ ਵੀਡੀਓ ‘ਤੇ ਵੀ ਲੋਕਾਂ ਵੱਲੋਂ ਕਈ ਕਮੈਂਟ ਕੀਤੇ ਗਏ, ਪ੍ਰਸ਼ੰਸਕਾਂ ਨੇ ਲਿਖਿਆ ਹੈ ਕਿ ਉਹ ਹੋਰ ਇੰਤਜ਼ਾਰ ਨਹੀਂ ਕਰ ਸਕਦੇ। ਉਨ੍ਹਾਂ ਦੀ ਬੇਸਬਰੀ ਵਧਦੀ ਜਾ ਰਹੀ ਹੈ।

ਇਹ ਸਿੱਧੂ ਮੂਸੇਵਾਲਾ ਦਾ 9ਵਾਂ ਗੀਤ ਹੋਵੇਗਾ ਜੋ ਉਸਦੀ ਮੌਤ ਤੋਂ ਬਾਅਦ ਰਿਲੀਜ਼ ਕੀਤਾ ਗਿਆ ਹੈ। ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਹੋਇਆ ਸੀ। 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਵੀ ਪਰਿਵਾਰ ਵੱਲੋਂ ਸਮੇਂ-ਸਮੇਂ ‘ਤੇ ਸਿੱਧੂ ਦੀਆਂ ਯਾਦਾਂ ਨਾਲ ਸਬੰਧਤ ਕੋਈ ਨਾ ਕੋਈ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ, ਜਾਂ ਫਿਰ ਉਸਦੇ ਜਨਮਦਿਨ ਜਾਂ ਕਿਸੇ ਖਾਸ ਮੌਕੇ ‘ਤੇ ਸਿੱਧ ਦਾ ਕੋਈ ਨਾ ਕੋਈ ਗੀਤ ਰਿਲੀਜ਼ ਕੀਤਾ ਜਾਂਦਾ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Sidhu Moose wala ਦਾ ਨਵਾਂ ਗੀਤ ਰਿਲੀਜ਼ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.


Source link

Check Also

Top 10 Punjabi News Headlines and Trends from 29 June 2026

ABP Sanjha Top 10, 29 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …