Home / Punjabi News / ਏਅਰ ਇੰਡੀਆ ਦੀਆਂ ਰੱਦ 7 ਕੌਮਾਂਤਰੀ ਉਡਾਣਾਂ ’ਚ 6 ਡਰੀਮਲਾਈਨਰ

ਏਅਰ ਇੰਡੀਆ ਦੀਆਂ ਰੱਦ 7 ਕੌਮਾਂਤਰੀ ਉਡਾਣਾਂ ’ਚ 6 ਡਰੀਮਲਾਈਨਰ




ਏਅਰ ਇੰਡੀਆ ਨੇ ਅੱਜ ਵੱਖ-ਵੱਖ ਕਾਰਨਾਂ ਅਤੇ ਡਰੀਮਲਾਈਨਰ ਬੇੜੇ ਦੀ ਵਧਦੀ ਹੋਈ ਜਾਂਚ ਦੇ ਮੱਦੇਨਜ਼ਰ ਲੰਡਨ-ਅੰਮ੍ਰਿਤਸਰ ਅਤੇ ਦਿੱਲੀ-ਦੁਬਈ ਸਮੇਤ ਸੱਤ ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਉਡਾਣਾਂ ਦੇ ਜਹਾਜ਼ਾਂ ਵਿੱਚ ਛੇ ਬੋਇੰਗ 787-8 ਡਰੀਮਲਾਈਨਰ ਸ਼ਾਮਲ ਸਨ। ਅਹਿਮਦਾਬਾਦ ਵਿੱਚ 12 ਜੂਨ ਨੂੰ ਹਾਦਸਾਗ੍ਰਸਤ ਹੋਇਆ ਜਹਾਜ਼ ਵੀ ਡਰੀਮਲਾਈਨਰ ਸੀ। ਇਸ ਹਾਦਸੇ ਵਿੱਚ 270 ਜਣੇ ਮਾਰੇ ਗਏ ਸਨ। ਏਅਰ ਇੰਡੀਆ ਵੱਲੋਂ ਰੱਦ ਕੀਤੀਆਂ ਉਡਾਣਾਂ ਵਿੱਚ ਏਆਈ 33 (ਬੰਗਲੁਰੂ ਤੋਂ ਲੰਡਨ), ਏਆਈ 915 (ਦਿੱਲੀ-ਦੁਬਈ); ਏਆਈ 153 (ਦਿੱਲੀ-ਵੀਏਨਾ), ਏਆਈ 170 (ਲੰਡਨ-ਅੰਮ੍ਰਿਤਸਰ), ਏਆਈ143 (ਦਿੱਲੀ-ਪੈਰਿਸ), ਏਆਈ 159 (ਅਹਿਮਦਾਬਾਦ-ਲੰਡਨ) ਸ਼ਾਮਲ ਹਨ। ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਸਾਂ ਫਰਾਂਸਿਸਕੋ ਤੋਂ ਮੁੰਬਈ ਜਾ ਰਹੇ ਜਹਾਜ਼ ਦੇ ਇੱਕ ਇੰਜਣ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਅੱਜ ਸਵੇਰੇ ਇਸ ਨੂੰ ਕੋਲਕਾਤਾ ਵਿੱਚ ਆਪਣੇ ਤੈਅ ਪੜਾਅ ’ਤੇ ਹੀ ਰੋਕ ਦਿੱਤਾ ਹੈ। ਏਅਰ ਇੰਡੀਆ ਨੇ ਏਆਈ 171 ਦੇ ਹਾਦਸਾਗ੍ਰਸਤ ਹੋਣ ਮਗਰੋਂ ਸੋਮਵਾਰ ਨੂੰ ਅਹਿਮਦਾਬਾਦ ਤੋਂ ਲੰਡਨ ਲਈ ਉਡਾਣਾਂ ਮੁੜ ਸ਼ੁਰੂ ਕੀਤੀਆਂ ਸਨ। ਕੰਪਨੀ ਨੇ ਕਿਹਾ ਕਿ ਡੀਜੀਸੀਏ ਵੱਲੋਂ ਪੂਰੇ ਭਾਰਤ ਵਿੱਚ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ ਦੀ ਜਾਂਚ ਕੀਤੀ ਜਾ ਰਹੀ ਹੈ। ਏਅਰਲਾਈਨ ਨੇ ਜਾਂਚ ਦੌਰਾਨ ਕੁੱਝ ਨੁਕਸਾਂ ਦਾ ਪਤਾ ਚੱਲਣ ਮਗਰੋਂ ਦਿੱਲੀ-ਪੈਰਿਸ ਉਡਾਣ ਰੱਦ ਕਰ ਦਿੱਤੀ। ਕੰਪਨੀ ਨੇ ਕਿਹਾ ਕਿ ਜਹਾਜ਼ ਉਪਲੱਬਧ ਨਾ ਹੋਣ ਕਾਰਨ ਉਸ ਨੇ ਅਹਿਮਦਾਬਾਦ-ਲੰਡਨ ਉਡਾਣ ਵੀ ਰੱਦ ਕਰ ਦਿੱਤੀ ਹੈ। ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਿੱਲੀ ਤੋਂ ਪੈਰਿਸ ਜਾਣ ਵਾਲੇ ਜਹਾਜ਼ ਏਆਈ143 ਨੂੰ ਉਡਾਣ ਭਰਨ ਤੋਂ ਪਹਿਲਾਂ ਜ਼ਰੂਰੀ ਜਾਂਚ ਮਗਰੋਂ ਰੱਦ ਕਰ ਦਿੱਤਾ। ਏਅਰਲਾਈਨ ਨੇ ਇਸ ਸਬੰਧੀ ਹੋਰ ਵੇਰਵੇ ਨਹੀਂ ਦਿੱਤੇ। ਏਅਰਲਾਈਨ ਨੇ ਇਹ ਵੀ ਕਿਹਾ ਕਿ ਉਹ ਯਾਤਰੀਆਂ ਨੂੰ ਹੋਟਲ ਵਿੱਚ ਠਹਿਰਾਉਣ ਦਾ ਪ੍ਰਬੰਧ ਕਰਨ ਅਤੇ ਰੱਦ ਉਡਾਣਾਂ ਸਬੰਧੀ ਰਿਫੰਡ ਕਰਨਾ ਯਕੀਨੀ ਬਣਾ ਰਹੀ ਹੈ। ਏਅਰ ਇੰਡੀਆ ਨੇ ਕਿਹਾ ਕਿ ਯਾਤਰੀਆਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਅਹਿਮਦਾਬਾਦ ਤੋਂ ਗੈਟਵਿਕ (ਲੰਡਨ) ਜਾਣ ਵਾਲੀ ਏਆਈ-159 ਉਡਾਣ ਬਾਰੇ ਏਅਰ ਇੰਡੀਆ ਨੇ ਕਿਹਾ ਕਿ ਇਸ ਨੂੰ ਤਕਨੀਕੀ ਨੁਕਸ ਕਾਰਨ ਨਹੀਂ ਸਗੋਂ, ਹਵਾਈ ਖੇਤਰ ਦੀਆਂ ਪਾਬੰਦੀਆਂ ਅਤੇ ਹੋਰ ਇਹਤਿਆਤੀ ਜਾਂਚਾਂ ਦੇ ਮੱਦੇਨਜ਼ਰ ਜਹਾਜ਼ ਉਪਲੱਬਧ ਨਾ ਹੋਣ ਦੀ ਸੂਰਤ ਵਿੱਚ ਰੱਦ ਕੀਤਾ ਗਿਆ ਹੈ।






Previous articleਕੈਨੇਡਾ-ਭਾਰਤ ਆਪਣੇ ਰਾਜਦੂਤਾਂ ਨੂੰ ਬਹਾਲ ਕਰਨ ਲਈ ਹੋਏ ਸਹਿਮਤ
Next articleਪਾਕਿਸਤਾਨ ਫੌਜ ਦੇ  ਮੁਖੀ ਨੂੰ ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ



Source link

Check Also

Canada ‘ਚ ਪੰਜਾਬੀ ਨੌਜਵਾਨ ਡਿਊਟੀ ਦੌਰਾਨ ਸ਼ਹੀਦ !  ਜਾਂਚ ਦੌਰਾਨ ਮੁਲਜ਼ਮ ਨੇ ਕਾਰ ਚੜ੍ਹਾ ਕੇ ਕੁਚਲਿਆ

Punjabi youth martyred in Canada : ਕੈਨੇਡਾ ਦੇ ਓਂਟਾਰੀਓ ਸੂਬੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ …