Home / Punjabi News / State-run defence firm didn’t transfer sensitive tech to Russia: India ਸਰਕਾਰੀ ਰੱਖਿਆ ਫਰਮ ਨੇ ਰੂਸ ਨੂੰ ਸੰਵੇਦਨਸ਼ੀਲ ਤਕਨੀਕ ਨਹੀਂ ਦਿੱਤੀ: ਭਾਰਤ

State-run defence firm didn’t transfer sensitive tech to Russia: India ਸਰਕਾਰੀ ਰੱਖਿਆ ਫਰਮ ਨੇ ਰੂਸ ਨੂੰ ਸੰਵੇਦਨਸ਼ੀਲ ਤਕਨੀਕ ਨਹੀਂ ਦਿੱਤੀ: ਭਾਰਤ

ਨਵੀਂ ਦਿੱਲੀ, 31 ਮਾਰਚ

ਭਾਰਤੀ ਅਧਿਕਾਰੀਆਂ ਨੇ ਦਿ ਨਿਊਯਾਰਕ ਟਾਈਮਜ਼ ਵਿੱਚ ਛਪੀ ਉਸ ਰਿਪੋਰਟ ਤੱਥਹੀਣ ਤੇ ਗੁੰਮਰਾਹਕੁਨ ਕਰਾਰ ਦਿੱਤਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਸਰਕਾਰੀ ਭਾਰਤੀ ਰੱਖਿਆ ਫਰਮ ਦੇ ਇੱਕ ਰੂਸੀ ਹਥਿਆਰ ਏਜੰਸੀ ਨਾਲ ਸਬੰਧ ਹਨ। ਇਹ ਫਰਮ ਬ੍ਰਿਟਿਸ਼ ਏਅਰੋਸਪੇਸ ਮੇਜਰ ਦਾ ਹਿੱਸਾ ਹੈ। ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਬ੍ਰਿਟਿਸ਼ ਫਰਮ ਵਲੋਂ ਭਾਰਤੀ ਕੰਪਨੀ ਨੂੰ ਸਪਲਾਈ ਕੀਤਾ ਗਿਆ ਫੌਜੀ ਹਾਰਡਵੇਅਰ ਰੂਸੀ ਏਜੰਸੀ ਰੋਸੋਬੋਰੋਨੈਕਸਪੋਰਟ ਤੱਕ ਪਹੁੰਚ ਗਿਆ ਹੋ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਰਿਪੋਰਟ ਨੇ ਰਾਜਨੀਤਕ ਬਿਰਤਾਂਤ ਦੇ ਅਨੁਕੂਲ ਅਕਸ ਖਰਾਬ ਕਰਨ ਅਤੇ ਤੱਥਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਰਿਪੋਰਟ ਵਿੱਚ ਦੱਸੀ ਗਈ ਭਾਰਤੀ ਇਕਾਈ ਨੇ ਰਣਨੀਤਕ ਵਪਾਰ ਨਿਯੰਤਰਣ ਅਤੇ ਗੁਪਤ ਰੱਖਣ ਦੀਆਂ ਕਾਰਵਾਈਆਂ ਬਾਰੇ ਸਾਰੇ ਨਿਯਮਾ ਦਾ ਸਖਤੀ ਨਾਲ ਪਾਲਣ ਕੀਤਾ ਹੈ।


Source link

Check Also

ਪੰਜਾਬ ਤੋਂ ਵੱਡੀ ਖ਼ਬਰ! ਜੌਬ ਇੰਟਰਵਿਊ ਲਈ ਨਿਕਲੀ ਕੁੜੀ ਦੀ ਮਿਲੀ ਲਾਸ਼, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ

Sangrur News: ਸੰਗਰੂਰ ਦੇ ਧੂਰੀ ਰੋਡ ਪੁਲ ਦੇ ਹੇਠਾਂ ਸੜਕ ਦੇ ਵਿਚਕਾਰ ਇੱਕ ਕੁੜੀ ਦੀ …