Home / Punjabi News / ਲੇਹ ਵਿੱਚ ਪਿੰਡ ਜੰਗੀਰਾਣਾ ਦਾ ਜਵਾਨ ਸ਼ਹੀਦ

ਲੇਹ ਵਿੱਚ ਪਿੰਡ ਜੰਗੀਰਾਣਾ ਦਾ ਜਵਾਨ ਸ਼ਹੀਦ

ਪੱਤਰ ਪ੍ਰੇਰਕ

ਸੰਗਤ ਮੰਡੀ, 2 ਅਕਤੂਬਰ

ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਗੀਰਾਣਾ ਦਾ ਫ਼ੌਜੀ ਜਵਾਨ ਗੁਰਦੀਪ ਸਿੰਘ (22) ਲੇਹ-ਲੱਦਾਖ ’ਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸ਼ਹੀਦ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਨਹੀਂ ਪਹੁੰਚੀ ਹੈ ਅਤੇ ਫ਼ੌਜ ਵੱਲੋਂ ਸ਼ਹਾਦਤ ਦਾ ਕਾਰਨ ਨਹੀਂ ਦੱਸਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਕੇਵਲ ਸਿੰਘ ਜੰਗੀਰਾਣਾ ਨੇ ਦੱਸਿਆ ਕਿ ਗੁਰਦੀਪ ਸਿੰਘ ਦੀ ਮੰਗਣੀ ਹੋ ਚੁੱਕੀ ਸੀ ਅਤੇ 8 ਨਵੰਬਰ ਨੂੰ ਉਸ ਦਾ ਵਿਆਹ ਸੀ। ਗੁਰਦੀਪ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਪਿੰਡ ਪਹੁੰਚੀ ਤਾਂ ਸੋਗ ਦੀ ਲਹਿਰ ਫੈਲ ਗਈ।


Source link

Check Also

ਪੰਜਾਬ ਵਾਸੀਆਂ ਲਈ ਅਹਿਮ ਖਬਰ, ਹੁਣ ਇੰਨੇ ਦਿਨ ਬੰਦ ਰਹਿਣਗੀਆਂ ਦੁਕਾਨਾਂ; ਆਮ ਜਨਤਾ ਅਤੇ ਗਾਹਕਾਂ ਨੂੰ ਅਪੀਲ; ਪਹਿਲਾਂ ਹੀ…

Amritsar News: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। …